28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਗੋਲੀਆਂ ਚਲਾ ਕੇ ਨੌਜਵਾਨ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ : ਐੱਸ.ਐੱਸ.ਪੀ.

ਮਾਨਾਂਵਾਲਾ (ਅੰਮ੍ਰਿਤਸਰ), 27 ਅਕਤੂਬਰ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਅਤੇ ਥਾਣਾ ਚਾਟੀਵਿੰਡ ਅਧੀਨ ਪਿੰਡ ਗਨੀ ਸ਼ਾਹ ਵਾਲਾ (ਝੀਤਾ ਕਲਾਂ) ਵਿਖੇ ਦੀ ਮੌਜੂਦਾ ਸਰਪੰਚ ਪਰਮਜੀਤ ਕੌਰ ਦੇ ਲੜਕੇ ਅਤੇ ਬਲਾਕ ਸੰਮਤੀ ਮੈਂਬਰ ਕਾਰਜ਼ ਸਿੰਘ ਦੇ ਭਰਾ ਦਾ ਗੋਲੀਆਂ ਮਾਰ ਕੇ ਹੱਤਿਆ ਦੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.

ਅਜੀਤ ਡੈਸਕ 28-10-2026
ਮਾਨਾਂਵਾਲਾ (ਅੰਮ੍ਰਿਤਸਰ), 27 ਅਕਤੂਬਰ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਅਤੇ ਥਾਣਾ ਚਾਟੀਵਿੰਡ ਅਧੀਨ ਪਿੰਡ ਗਨੀ ਸ਼ਾਹ ਵਾਲਾ (ਝੀਤਾ ਕਲਾਂ) ਵਿਖੇ ਦੀ ਮੌਜੂਦਾ ਸਰਪੰਚ ਪਰਮਜੀਤ ਕੌਰ ਦੇ ਲੜਕੇ ਅਤੇ ਬਲਾਕ ਸੰਮਤੀ ਮੈਂਬਰ ਕਾਰਜ਼ ਸਿੰਘ ਦੇ ਭਰਾ ਦਾ ਗੋਲੀਆਂ ਮਾਰ ਕੇ ਹੱਤਿਆ ਦੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਨੇ ਘਟਨਾ ਦਾ ਜਾਇਜ਼ਾ ਲੈਣ ਮਗਰੋਂ ਕੀਤਾ। ਉਨ੍ਹਾਂ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਸੀ ਬਲਕਿ ਇਹ ਮਾਮਲਾ ਆਪਸੀ ਰੰਜਿਸ਼ ਦਾ ਹੈ। ਐੱਸ.ਐੱਸ.ਪੀ. ਚਾਹਲ ਨੇ ਦੱਸਿਆ ਕਿ ਸਰਪੰਚ ਪਰਮਜੀਤ ਕੌਰ ਦਾ ਲੜਕਾ ਤੇ ਬਲਾਕ ਸੰਮਤੀ ਮੈਂਬਰ ਕਾਰਜ਼ ਸਿੰਘ ਦਾ ਭਰਾ ਤੀਰਥ ਸਿੰਘ ਆਪਣੇ ਦੋਸਤ ਰਣਜੀਤ ਸਿੰਘ ਰਾਣਾ ਪੁੱਤਰ ਨਿਰਵੈਲ ਸਿੰਘ ਵਾਸੀ ਪਤੀ ਹਿੰਦੂ ਕੀ, ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਬਾਬਾ ਗਨੀ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਣ ਗਿਆ ਸੀ ਕਿ ਅਚਾਨਕ ਪਿੰਡ ਦੇ ਕੁਝ ਨੌਜਵਾਨਾਂ ਨੇ 8-9 ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਦੋ ਗੋਲੀਆਂ ਤੀਰਥ ਸਿੰਘ ਦੇ ਲੱਗੀਆਂ, ਜਿਸ ਦੀ ਕਿ ਮੌਤ ਹੋ ਗਈ ਜਦੋਂਕਿ 6 ਗੋਲੀਆਂ ਉਸਦੇ ਦੋਸਤ ਰਣਜੀਤ ਸਿੰਘ ਦੇ ਲੱਗੀਆਂ, ਜੋ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ, ਜੋ ਖਤਰੇ ਤੋਂ ਬਾਹਰ ਹੈ। ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੋਰਾ ਨੰਬਰਦਾਰ ਪੁੱਤਰ ਕੁਲਦੀਪ ਸਿੰਘ, ਗੁਰਦਿੱਤਾ ਸਿੰਘ ਪੁੱਤਰ ਕੁਲਦੀਪ ਸਿੰਘ ਲਾਲੀ ਬੋਰਾ ਵਾਲਾ, ਘੁੱਲੀ, ਹਰਕੀਰਤ ਸਿੰਘ ਹਾਕੀ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਝੀਤਾ ਕਲਾਂ ਸਮੇਤ 2 ਹੋਰ ਅਣਪਛਾਤਿਆਂ ਦੇ ਖ਼ਿਲਾਫ਼ 103, 109, 191 (3), 190 ਬੀ.ਐੱਨ.ਐੱਸ. ਅਸਲਾ ਐਕਟ ਅਧੀਨ ਥਾਣਾ ਚਾਟੀਵਿੰਡ ਵਿਖੇ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਦੀਆਂ ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਆਰੰਭ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਤੀਰਥ ਸਿੰਘ ਦਾ ਪਰਿਵਾਰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ ਅਤੇ ਅੱਜ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਗਲੀ ਸ਼ਾਹ ਵਾਲਾ ਵਿਖੇ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ । ਇਸ ਦੌਰਾਨ ਬਲਾਕ ਸੰਮਤੀ ਮੈਂਬਰ ਕਾਰਜ਼ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਕਰਨ ਤੇ ਨਸ਼ੇ ਆਦਿ ਵੇਚਣ ਤੋਂ ਰੋਕਦਾ ਸੀ, ਜਿਸ ਦੀ ਰੰਜ਼ਿਸ ਵਿਚ ਪਿੰਡ ਦੇ ਲੜਕਿਆਂ ਨੇ ਉਸ ਦੇ ਭਰਾ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਪਿਛਲੀ ਖ਼ਬਰ ਸੰਸਦ ਮੈਂਬਰ ਔਜਲਾ ਨੇ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਤੋਂ ਮਹਾਂਰਾਸ਼ਟਰ ਦੇ ਧੁਲੇ ਲਈ ਸਿੱਧੀ ਰੇਲ ਗੱਡੀ ਚਲਾਉਣ... ਅਗਲੀ ਖ਼ਬਰ ਸੀ. ਏ. ਪੀ. ਐੱਫ. ਦੇ ਸੇਵਾ ਮੁਕਤ ਜਵਾਨਾਂ ਅਤੇ ਵੀਰ ਨਾਰੀਆਂ ਦੀ ਤਿਮਾਹੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।