20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ਼ਹਿਜਾਦਾ ਨੰਦ ਗਰਲਜ਼ ਹਾਈ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 13-05-2026
ਅੰਮਿ੍ਤਸਰ, 12 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਹਿਜਾਦਾ ਨੰਦ ਗਰਲਜ਼ ਹਾਈ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਵੀਨਾ ਪਿਪਲਾਨੀ ਤੇ ਵਾਇਸ ਪਿ੍ੰ: ਸ਼ੁੱਭਮ ਪਿਪਲਾਨੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ 'ਚ ਸਕੂਲ ਦੇ 21 ਵਿਦਿਆਰਥੀਆਂ ਨੇ 500 ਤੋਂ ਵਧੇਰੇ ਅੰਕ ਹਾਸਿਲ ਕੀਤੇ ਹਨ, ਜਿਸ 'ਚ ਜਾਨਵੀ ਸਭਰਵਾਲ ਨੇ 92% ਨਾਲ ਪਹਿਲਾ ਸਥਾਨ, ਮਨਮੀਤ ਕੌਰ ਅਤੇ ਸ਼ਿਵਸ਼ ਨੇ 90% ਨਾਲ ਦੂਜਾ, ਪ੍ਰਭਸਿਮਰਨ ਕੌਰ ਨੇ 89.6% ਨਾਲ ਤੀਜਾ, ਜਾਨਵੀ ਅਤੇ ਸਮਾਇਰਾ ਨੇ 88.9% ਨਾਲ ਚੌਥਾ, ਸਹਿਜਦੀਪ ਸਿੰਘ ਨੇ 87.8% ਨਾਲ 5ਵਾਂ ਸਥਾਨ ਹਾਸਿਲ ਕੀਤਾ ਹੈ | ਇਸ ਦੌਰਾਨ ਪਿ੍ੰ: ਵੀਨਾ ਪਿਪਲਾਨੀ ਅਤੇ ਵਾਇਸ ਪਿ੍ੰ: ਸ਼ੁੱਭਮ ਪਿਪਲਾਨੀ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਦੋ ਹਲਕਿਆਂ ਦੇ ਵਿਚਕਾਰੋਂ ਲੰਘਦੀ ਸੁਲਤਾਨਵਿੰਡ ਰੋਡ ਦੀ ਹਾਲਤ ਤਰਸਯੋਗ <br/> ਅਗਲੀ ਖ਼ਬਰ ਭਾਰਤੀਯ ਵਪਾਰ ਮੰਡਲ 'ਚ ਕੱਪੜਾ ਵਪਾਰੀ ਨੀਲਕੰਠ ਖੇਮਕਾ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।