20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦੋ ਹਲਕਿਆਂ ਦੇ ਵਿਚਕਾਰੋਂ ਲੰਘਦੀ ਸੁਲਤਾਨਵਿੰਡ ਰੋਡ ਦੀ ਹਾਲਤ ਤਰਸਯੋਗ <br/>

ਅਜੀਤ ਡੈਸਕ 13-05-2026
ਅੰਮਿ੍ਤਸਰ, 12 ਮਈ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ 'ਚੋਂ ਇਕ ਰਸਤਾ ਸੁਲਤਾਨਵਿੰਡ ਵੀ ਹੈ, ਜਿਥੋਂ ਤਰਨਤਾਰਨ ਅਤੇ ਜਲੰਧਰ ਵਾਲੇ ਪਾਸਿਓਾ ਵੱਡੀ ਗਿਣਤੀ ਵਿਚ ਸ਼ਰਧਾਲੂ ਨਿਕਲਦੇ ਹਨ | ਪਰ ਸੜਕ ਦੀ ਹਾਲਤ ਬਹੁਤ ਮੰਦੀ ਬਣੀ ਹੋਈ ਹੈ | ਵਾਰ-ਵਾਰ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਆਉਣ ਦੇ ਬਾਵਜੁਦ ਵੀ ਇਸ ਸੜਕ ਦੀ ਸਾਰ ਨਹੀਂ ਲਈ ਜਾ ਰਹੀੇ | ਉਕਤ ਸੜਕ ਜੋ ਵਿਧਾਨ ਸਭਾ ਹਲਕਿਆਂ 'ਚੋਂ ਨਿਕਲਦੀ ਹੈ | ਇਸ ਸੜਕ ਦੇ ਇਕ ਪਾਸੇ ਨੂੰ ਵਿਧਾਨ ਸਭਾ ਹਲਕਾ ਪੂਰਬੀ ਅਤੇ ਦੂਸਰੇ ਪਾਸੇ ਹਲਕਾ ਦੱਖਣੀ ਲੱਗਦਾ ਹੈ | ਸੁਲਤਾਨਵਿੰਡ ਗੇਟ ਤੋਂ ਲੈ ਕੇ ਨਹਿਰ ਵਾਲੇ ਪੁਲ ਤੱਕ ਸੜਕ ਦੀ ਹਾਲਤ ਬਹੁਤ ਮੰਦੀ ਹੈ | ਇਸ ਸੜਕ 'ਤੇ ਨਹਿਰੀ ਪਾਣੀ ਦੀਆਂ ਪਾਇਪਾਂ ਪਾਉਣ ਲਈ ਕੀਤੀ ਗਈ ਪੁਟਾਈ ਤੋਂ ਬਾਅਦ ਇਸ ਸੜਕ ਦੀ ਹਾਲਤ ਵਿਚ ਕੋਈ ਸੁਧਾਰ ਨਹੀ ਹੋਇਆ ਸਗੋਂ ਦਿਨ ਪ੍ਰਤੀ ਦਿਨ ਇਸ ਦੀ ਹਾਲਤ ਹੋਰ ਮੰਦੀ ਹੁੰਦੀ ਗਈ ਅੱਜ ਹਾਲਤ ਇਹ ਹੈ ਕਿ ਸੜਕ ਦੇ ਵਿਚਕਾਰ ਪਏ ਵੱਡੇ ਟੋਏ ਨਿਤ ਹਾਦਸਿਆਂ ਦਾ ਸਬੱਬ ਬਣ ਰਹੇ ਹਨ | ਇਸ ਸਬੰਧੀ ਨਗਰ ਨਿਗਮ ਦੇ ਸਿਵਲ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਲਤਾਲਵਿੰਡ ਰੋਡ ਵਿਖੇ ਇਕ ਜਗ੍ਹਾ 'ਤੇ ਜਲ ਸਪਲਾਈ ਦੀਆਂ ਪਾਇਪਾਂ ਪੈਣ ਦਾ ਕੰਮ ਬਾਕੀ ਰਹਿੰਦਾ ਹੈ | ਜਿਸ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਵੇਲੇ ਪਾਇਪਾਂ ਦਾ ਕੁਨੈਕਸ਼ਨ ਜੁੜ ਗਿਆ ਉਸ ਤੋਂ ਤੁਰੰਤ ਬਾਅਦ ਸੜਕ ਬਣਾਉਣ ਦਾ ਕੰਮ ਸ਼ੁਰੁ ਹੋ ਜਾਵੇਗਾ |

ਪਿਛਲੀ ਖ਼ਬਰ ਸ਼ਰਾਬ ਦੇ ਠੇਕੇਦਾਰਾਂ ਵਿਚਾਲੇ ਚੱਲ ਰਹੀ 'ਪ੍ਰਾਈਜ਼ ਵਾਰ' ਕਰਕੇ ਪਿਆਕੜਾਂ ਨੂੰ ਲੱਗੀਆਂ ਮੌਜਾਂ <br/> ਅਗਲੀ ਖ਼ਬਰ ਸ਼ਹਿਜਾਦਾ ਨੰਦ ਗਰਲਜ਼ ਹਾਈ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।