20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ਼ਰਾਬ ਦੇ ਠੇਕੇਦਾਰਾਂ ਵਿਚਾਲੇ ਚੱਲ ਰਹੀ 'ਪ੍ਰਾਈਜ਼ ਵਾਰ' ਕਰਕੇ ਪਿਆਕੜਾਂ ਨੂੰ ਲੱਗੀਆਂ ਮੌਜਾਂ <br/>

ਅਜੀਤ ਡੈਸਕ 13-05-2026
ਅੰਮਿ੍ਤਸਰ, 12 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ਼ਰਾਬ ਦੇ ਠੇਕੇਦਾਰਾਂ ਵਿਚਾਲੇ ਚੱਲ ਰਹੀ 'ਪ੍ਰਾਈਜ਼ ਵਾਰ' ਨੇ ਪਿਆਕੜਾਂ ਦੀਆਂ ਮੌਜਾਂ ਲਿਆ ਦਿੱਤੀਆਂ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਠੇਕੇਦਾਰਾਂ ਵਿਚਕਾਰ ਆਪਸੀ ਖਿੱਚੋਤਾਣ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਵਲੋਂ ਆਪਣੀ ਸੇਲ ਨੂੰ ਵਧਾਉਣ ਲਈ ਸ਼ਰਾਬ ਦੀਆਂ ਕੀਮਤਾਂ ਨੂੰ ਘਟਾ ਦਿੱਤਾ ਹੈ, ਜਿਸ ਨਾਲ ਸ਼ਰਾਬ ਦੀਆਂ ਕੀਮਤਾਂ 'ਚ ਕਰੀਬ 30 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ | ਇਸ ਪ੍ਰਾਈਜ਼ ਵਾਰ ਕਾਰਨ ਜਿੱਥੇ ਪਿਆਕੜਾਂ ਨੂੰ ਮੌਜਾਂ ਲੱਗ ਗਈਆਂ ਹਨ, ਉੱਥੇ ਹੀ ਸ਼ਰਾਬ ਤਸਕਰਾਂ 'ਤੇ ਵੀ ਲਗਾਮ ਲੱਗ ਗਈ ਹੈ | ਇਸ ਨਾਲ ਚੰਡੀਗੜ੍ਹ ਤੇ ਹਰਿਆਣਾ ਤੋਂ ਤਸਕਰੀ ਕਰਕੇ ਲਿਆਂਦੀ ਸ਼ਰਾਬ 'ਤੇ ਰੋਕ ਲੱਗੇਗੀ ਅਤੇ ਪੰਜਾਬ 'ਚ ਠੇਕੇਦਾਰਾਂ ਵਲੋਂ ਕੀਤੀ ਜਾਂਦੀ ਸ਼ਰਾਬ ਦੀ ਵਿਕਰੀ 'ਚ ਵੀ ਵਾਧਾ ਹੋਵੇਗਾ | ਦੂਜੇ ਪਾਸੇ ਆਬਕਾਰੀ ਵਿਭਾਗ ਦੇ ਮਾਲੀਏ 'ਤੇ ਇਸ ਪ੍ਰਾਈਜ਼ ਵਾਰ ਦਾ ਕੋਈ ਅਸਰ ਨਹੀਂ ਹੈ ਕਿਉਂਕਿ ਨਿਯਮ ਮੁਤਾਬਕ ਕੋਈ ਵੀ ਠੇਕੇਦਾਰ ਸ਼ਰਾਬ ਦੀ ਤੈਅ ਕੀਮਤ ਤੋਂ ਥੱਲੇ ਉਸਦੀ ਵਿਕਰੀ ਨਹੀਂ ਕਰ ਸਕਦਾ |

ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਸਵਾਗਤ <br/> ਅਗਲੀ ਖ਼ਬਰ ਦੋ ਹਲਕਿਆਂ ਦੇ ਵਿਚਕਾਰੋਂ ਲੰਘਦੀ ਸੁਲਤਾਨਵਿੰਡ ਰੋਡ ਦੀ ਹਾਲਤ ਤਰਸਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।