23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਰਜਿਸਟਰੀਆਂ ਦਾ ਸਰਵਰ ਡਾਊਨ ਰਹਿਣ ਕਾਰਨ ਆਈਆਂ ਮੁਸ਼ਕਿਲਾਂ <br/>

ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)–ਜਿਥੇ ਸਰਵਰ ਡਾਊਨ ਰਹਿਣ ਕਾਰਨ ਬਾਕੀ ਵਿਭਾਗਾਂ ਦੇ ਕੰਮ ਕਾਜ਼ 'ਚ ਰੁਕਾਵਟ ਆਉਣ ਦੀ ਖ਼ਬਰ ਮਿਲੀ ਹੈ ਉਥੇ ਜ਼ਿਲ•ਾ ਕਚਿਹਰੀਆਂ 'ਚ ਸਥਿਤ ਤਹਿਸੀਲਾਂ ਦਾ ਕੰਮ ਕਾਜ਼ ਵੀ ਪ੍ਰਭਾਵਿਤ ਹੋਇਆ ਹੈ | ਵਕੀਲ ਮਹਿੰਦਰਪਾਲ ਗੁਪਤਾ ਨੇ ਦੱਸਿਆ ਕਿ ਬੀਤੇ ਦਿਨ 12 ਵਜੇ ਤੋਂ ਬਾਅਦ ਰਜਿਸਟਰੀਆਂ ਦਾ ਸਰਵਰ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਲੋਕਾਂ ਨੂੰ ਬੈ ਨਾਮੇ ਤੇ ਹੋਰ ਦਸਤਾਵੇਜ ਤਸਦੀਕ ਕਰਵਾਉਣ ਲਈ ਮੰਜ਼ੂਰੀ ਲੈਣ ਅਤੇ ਨਵੀਆਂ ਅਪਵਾਇੰਟਮੈਂਟ ਨਹੀਂ ਮਿਲ ਰਹੀਆਂ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਰਵਰ ਡਾਊਨ ਦਾ ਪੱਕਾ ਹੱਲ ਕਢੇ ਜੋ ਕਿ ਅਕਸਰ ਡਾਊਨ ਰਹਿੰਦਾ ਹੈ | ਦੂਜੇ ਪਾਸੇ ਅੱਜ ਸਰਵਰ ਆਮ ਵਾਂਗ ਚਲਣ ਨਾਲ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ |

ਪਿਛਲੀ ਖ਼ਬਰ ਮੇਅਰ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਬੈਠਕ <br/> ਅਗਲੀ ਖ਼ਬਰ ਜੱਜ ਮਾਡਰਨ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।