23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗੀਤਕਾਰ ਦਲਜੀਤ ਅਰੋੜਾ ਦੇ ਗੀਤ 'ਮਾਨਾ ਕੇ ਬੇਜ਼ਬਾਨ ਹੂੰ' ਨੇ ਸੋਸ਼ਲ ਮੀਡੀਆ 'ਤੇ ਪਾਈਆਂ ਧੁੰਮਾਂ <br/>

ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਹਰਮਿੰਦਰ ਸਿੰਘ)-ਗੀਤਕਾਰ ਦਲਜੀਤ ਸਿੰਘ ਅਰੋੜਾ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ, ਜਿਨ੍ਹਾਂ ਨੇ ਫ਼ਿਲਮ ਅਦਾਕਾਰਾਂ ਦੇ ਨਾਲ ਨਾਲ ਸੈਂਕੜੇ ਗੀਤ ਵੀ ਲਿਖੇ ਜਿਸ ਨੂੰ ੂ ਪਾਕਿਸਤਾਨੀ ਗਾਇਕ ਜਾਵੇਦ ਬਸ਼ੀਰ ਤੇ ਅਕਬਰ ਅਲੀ ਤੋਂ ਇਲਾਵਾ ਦਲੇਰ ਮਹਿੰਦੀ, ਮੀਕਾ, ਇੰਦਰਜੀਤ ਨਿੱਕੂ, ਨਛੱਤਰ ਗਿੱਲ, ਫਿਰੋਜ਼ਖਾਨ, ਮਾਸਟਰ ਸਲੀਮ ਵਰਗੇ ਗਾਇਕਾਂ ਵਲੋਂ ਗਾਏ | ਇਸੇ ਤਰ•ਾਂ ਦਲਜੀਤ ਸਿੰਘ ਅਰੋੜਾ ਵਲੋਂ ਜਾਨਵਰਾਂ ਦੀ ਭਾਵਨਾ ਨੂੰ ਬਿਆਨ ਕਰਦੇ ਗੀਤ 'ਮਾਨਾ ਕੇ ਬੇਜ਼ਬਾਨ ਹੂੰ, ਪਰ ਦਿਲ ਤੋਂ ਮੇਰੇ ਪਾਸ ਹੈ, ਤੇਰੀ ਹੀ ਤਰ•ਾਂ ਏ ਬੰਦੇ ਜੀਨੇ ਕੀ ਮੁਝਕੋ ਆਸ' ਜੋ 2021 'ਚ ਗਾਇਕ ਯਾਕੂਬ ਗਿੱਲ ਵਲੋਂ ਗਾਇਆ ਗਿਆ ਸੀ ਅੱਜ ਸੋਸ਼ਲ ਮੀਡੀਆ ਪਲੇਟਫ਼ਾਰਮ 'ਚ ਧੁੰਮਾਂ ਪਾ ਰਿਹਾ ਹੈ | ਇਸ ਗੀਤ ਨੂੰ 138 ਬਿਲੀਅਨ ਲੋਕ ਸੁਣ ਚੁੱਕੇ ਹਨ ਇਸ ਤੋਂ ਇਲਾਵਾ ਲੱਖਾਂ ਹੀ ਵੀਡੀਓ ਵਿਚ ਇਸ ਗੀਤ ਨੂੰ ਲਗਾਇਆ ਜਾ ਚੁਕਾ ਹੈ ਜਿਸ ਨੂੰ ਕਰੋੜਾਂ ਲੋਕਾਂ ਵਲੋਂ ਦੇਖਿਆ ਜਾ ਚੁਕਾ ਹੈ | ਇਸ ਗੀਤ ਦੀ ਸਫਲਤਾ ਸਬੰਧੀ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਕਿ ਉਨ•ਾਂ ਵਲੋਂ ਆਪਣੇ ਗੀਤ ਰਾਹੀਂ ਜਾਨਵਰਾਂ ਅੰਦਰ ਧੜਕਦੇ ਦਿਲ ਦੀ ਆਵਾਜ਼ ਨੂੰ ਬਿਆਨ ਕੀਤਾ ਹੈ | ਕਿਸ ਤਰ•ਾਂ ਉਨ•ਾਂ ਵਿਚ ਵੀ ਇਨਸਾਨ ਦੀ ਤਰ•ਾਂ ਜਿਊਣ ਦੀ ਉਮੀਦ ਹੁੰਦੀ ਹੈ | ਉਨ•ਾਂ ਕਿਹਾ ਕਿ ਗੀਤ ਲੋਕਾਂ ਨੂੰ ਕੁਦਰਤ ਅਤੇ ਕੁਦਰਤ ਵਲੋਂ ਪੈਦਾ ਕੀਤੇ ਬੇਜ਼ੁਬਾਨ ਜੀਵਾਂ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦਾ ਹੈ |

ਪਿਛਲੀ ਖ਼ਬਰ ਮÏਸਮ ਖ਼ਰਾਬ ਹੋਣ ਕਾਰਨ ਅੰਮਿ੍ਤਸਰ ਹਵਾਈ ਅੱਡੇ ਪੁੱਜਣ ਵਾਲੀਆਂ ਉਡਾਣਾਂ ਨੂੰ ਦਿੱਲੀ ਕੀਤਾ ਡਿਵਰਟਰ ਅਗਲੀ ਖ਼ਬਰ ਮੇਅਰ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।