19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੱਧ-ਪੂਰਬ ਟਕਰਾਅ 'ਚ ਭਾਰਤ ਪ੍ਰਭਾਵਿਤ ਨਹੀਂ, ਫਿਰ ਪਾਕਿ 'ਚ ਵੱਧ ਰਹੀ ਮਹਿੰਗਾਈ <br/>

ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਮੌਲਾਨਾ ਫਜ਼ਲ-ਉਰ-ਰਹਿਮਾਨ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗਠਜੋੜ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਮਰੀਕਾ ਤੇ ਈਰਾਨ ਜੰਗ ਦਾ ਭਾਰਤ 'ਤੇ ਕੋਈ ਅਸਰ ਨਹੀਂ ਪਿਆ ਹੈ, ਭਾਵੇਂ ਕਿ ਹੋਰਮੁਜ਼ ਜਲਡਮਰੂ ਬੰਦ ਹੋਣ ਨਾਲ ਉਨ੍ਹਾਂ ਦੇ ਸਮੁੰਦਰੀ ਜਹਾਜ਼ ਵੀ ਰੁਕੇ ਹੋਏ ਹਨ | ਇਸ ਦੇ ਬਾਵਜੂਦ ਉੱਥੇ ਮਹਿੰਗਾਈ ਨਹੀਂ ਵਧੀ ਹੈ | ਅਫ਼ਗਾਨਿਸਤਾਨ ਵੀ ਪ੍ਰਭਾਵਿਤ ਨਹੀਂ ਹੈ ਤਾਂ ਫਿਰ ਪਾਕਿਸਤਾਨ 'ਚ ਹੀ ਮਹਿੰਗਾਈ ਇੰਨੀ ਜ਼ਿਆਦਾ ਕਿਉਂ ਹੈ? ਮੌਲਾਨਾ ਫਜ਼ਲ-ਉਰ-ਰਹਿਮਾਨ ਨੇ ਪਾਕਿ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਪੁੱਛਿਆ ਕਿ ਸਾਡੇ ਆਰਥਿਕ ਮਾਹਿਰ ਕਿੱਥੇ ਹਨ? ਅਰਥਵਿਵਸਥਾ ਨੂੰ ਸੰਭਾਲਣ ਲਈ ਜ਼ਿੰਮੇਵਾਰ ਲੋਕ ਕਿੱਥੇ ਗਏ ਹਨ? ਮੌਲਾਨਾ ਨੇ ਨਾਲ ਹੀ ਇਹ ਵੀ ਪੁੱਛਿਆ ਕਿ ਜੇ ਸੰਸਦ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ ਤਾਂ ਸਰਕਾਰ ਇਨ-ਕੈਮਰਾ ਸੈਸ਼ਨ ਕਿਉਂ ਨਹੀਂ ਬੁਲਾ ਰਹੀ ਤੇ ਸਥਿਤੀ 'ਤੇ ਚਰਚਾ ਕਿਉਂ ਨਹੀਂ ਕੀਤੀ ਜਾ ਰਹੀ? ਉਨ੍ਹਾਂ ਕਿਹਾ ਕਿ ਅਸੀਂ ਇਸ ਦੇਸ਼ 'ਚ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦੇ |

ਪਿਛਲੀ ਖ਼ਬਰ ਆਈ.ਐੱਮ.ਐੱਫ. ਪਾਕਿ ਨੂੰ ਵਪਾਰ ਆਧਾਰਿਤ ਹਵਾਲਾ ਰਾਸ਼ੀ 'ਤੇ ਰੋਕ ਲਗਾਉਣ ਦੀ ਹਿਦਾਇਤ <br/> ਅਗਲੀ ਖ਼ਬਰ ਬਾਬਾ ਜਵਾਹਰ ਦਾਸ ਨੇ ਇਲਾਕੇ 'ਚ ਸਮਾਜ ਸੇਵਾ ਦੀ ਜੋਤ ਜਗਾਈ-ਐਡ. ਧਾਮੀ 'ਸੂਸਾਂ ਦੇ ਮੇਲੇ' ਦੇ ਦੂਸਰੇ ਦਿਨ ਸੰਗਤਾਂ ਵੱਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।