25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੰਗਣੀ ਟੁੱਟਣ ਤੋਂ ਨਾਰਾਜ਼ ਹੋਏ ਨੌਜਵਾਨ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ <br/>

ਅਜੀਤ ਡੈਸਕ 16-05-2026
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਇਥੇ ਇਕ ਕੁੜੀ ਨਾਲ ਮੰਗਣੀ ਟੁੱਟਣ ਤੋਂ ਨਿਰਾਸ਼ ਹੋਏ ਇਕ ਨੌਜਵਾਨ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਉਸਦੀ ਹਾਲਾਤ ਗੰਭੀਰ ਦੱਸੀ ਗਈ ਹੈ | ਜਦੋਂ ਕਿ ਇਸੇ ਮਾਮਲੇ 'ਚ ਲੜਕੇ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਲੜਕੇ ਨੂੰ ਪੁਲਿਸ ਨੇ ਫੜ੍ਹ ਲਿਆ ਸੀ, ਜਿਸ ਨੇ ਹਵਾਲਾਤ 'ਚ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ ਭਾਵੇਂ ਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ | ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਨੌਜਵਾਨ ਦੀ ਸ਼ਨਾਖਤ ਜੱਜ ਸਿੰਘ (28) ਵਾਸੀ ਨੰਗਲੀ ਭੱਠਾ ਬਾਬਾ ਦੀਪ ਸਿੰਘ ਐਵੀਨਿਊ ਫਤਿਹਗੜ੍ਹ ਚੂੜੀਆਂ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਲੜਕੇ ਦੇ ਭਰਾ ਮਿੱਠੂ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸਦੇ ਭਰਾ ਦੀ ਮੰਗਣੀ ਨਵੀਂ ਆਬਾਦੀ ਵਿਖੇ ਹੋਈ ਸੀ ਜੋ ਕੁਝ ਸਮਾਂ ਪਹਿਲਾਂ ਲੜਕੀ ਪਰਿਵਾਰ ਵਲੋਂ ਰਿਸ਼ਤਾ ਤੋੜ ਦਿੱਤਾ | ਜਦੋਂ ਕਿ ਹੁਣ ਲੜਕੀ ਵਾਲਿਆਂ ਨੇ ਪੁਲਿਸ ਨੂੰ ਫੋਨ ਕੀਤਾ ਸੀ ਤੇ ਪੁਲਿਸ ਨੇ ਫੜ ਕੇ ਉਸਨੂੰ ਹਵਾਲਾਤ ਬੰਦ ਕਰ ਦਿੱਤਾ ਜਿਥੇ ਉਸਦੇ ਭਰਾ ਨੇ ਦਵਾਈ ਕਰ ਲਈ | ਇਸੇ ਤਰ੍ਹਾਂ ਲੜਕੇ ਦੀ ਮਾਤਾ ਸ੍ਰੀਮਤੀ ਰਾਜ ਕੌਰ ਨੇ ਦੱਸਿਆ ਕਿ ਰਿਸ਼ਤਾ ਟੁਟਣ ਤੋਂ ਨਾਰਾਜ਼ ਹੋ ਕੇ ਲੜਕਾ ਨਿਰਾਸ਼ ਰਹਿੰਦਾ ਸੀ | ਉਸਦੇ ਲੜਕੇ 'ਤੇ ਦੋਸ਼ ਲਾਏ ਸਨ ਕਿ ਉਹ ਰਿਸ਼ਤਾ ਟੁਟਣ ਤੋਂ ਬਾਅਦ ਵੀ ਲੜਕੀ ਦੇ ਸੈਲੂਨ 'ਤੇ ਜਾਂਦਾ ਸੀ ਤੇ ਮੇਲ ਜੋਲ ਰਖਣਾ ਚਾਹੁੰਦਾ ਸੀ ਜਿਸ ਤੋਂ ਬਾਅਦ ਲੜਕੀ ਪੱਖ ਵਲੋਂ ਲੜਕੇ ਖ਼ਿਲਾਫ਼ ਸ਼ਿਕਾਇਤ ਕੀਤੀ ਸੀ | ਥਾਣਾ ਮਜੀਠਾ ਰੋਡ ਦੇ ਐੱਸ. ਐੱਚ. ਓ. ਇੰਸ: ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਪਤਾ ਲਗਾ ਹੈ ਕਿ ਉਕਤ ਲੜਕੇ ਨੇ ਹਵਾਲਾਤ 'ਚ ਕੋਈ ਚੀਜ਼ ਨਿਗਲੀ ਸੀ | ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਦਰਖਾਸਤ ਦੀ ਪੈਰਵਾਈ 'ਤੇ ਪੁਲਿਸ ਚੌਂਕੀ ਫੈਜਪੁਰਾ ਸੱਦਿਆ ਗਿਆ ਸੀ ਪਰ ਜਦੋਂ ਕਿ ਹਵਾਲਾਤ 'ਚ ਕੋਈ ਜ਼ਹਿਰੀਲੀ ਵਸਤੂ ਨਿਗਲਣ ਵਾਲੀ ਕੋਈ ਗੱਲ ਨਹੀਂ ਹੈ | ਅਤੇ ਇਸ ਦੀ ਪਹਿਲਾਂ ਹੀ ਤਬੀਅਤ ਖਰਾਬ ਸੀ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤੇ ਉਥੇ ਉਸਦੀ ਹਾਲਾਤ ਸਥਿਰ ਦੱਸੀ ਗਈ ਹੈ |
ਪਿਛਲੀ ਖ਼ਬਰ ਛਾਉਣੀ ਖੇਤਰ 'ਚ ਠੇਕੇ 'ਤੋਂ ਲੁੱਟ ਖੋਹ ਕਰਨ ਵਾਲੇ 2 ਨੌਜਵਾਨ ਕਾਬੂ <br/> ਅਗਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਭਾਈ ਰਾਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਨੂੰ ਕੀਤਾ ਸਨਮਾਨਿਤ -ਸਿੱਖ ਧਰਮ ਦੇ ਪ੍ਰਚਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।