27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਡੀ.ਏ.ਵੀ. ਕਾਲਜ ਦੇ ਆਯੁਸ਼ ਨੇ ਕਾਲਜ ਦਾ ਨਾਂਅ ਰੌਸ਼ਨ ਕੀਤਾ <br/>

ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਆਯੂਸ਼ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਹਰਜੀਤ ਸਿੰਘ <br/> 16-05-2026
ਅੰਮਿ੍ਤਸਰ, 15 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀ.ਸੀ.ਏ.) ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਆਯੁਸ਼ ਚੌਹਾਨ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਹਾਲ ਹੀ 'ਚ ਐਲਾਨੇ ਗਏ ਨਤੀਜਿਆਂ 'ਚ ਆਯੁਸ਼ ਨੇ ਯੂਨੀਵਰਸਿਟੀ 'ਚ ਤੀਜਾ ਸਭ ਤੋਂ ਜਿਆਦਾ ਐੱਸ. ਜੀ. ਪੀ. ਏ. ਅਤੇ ਜ਼ਿਲ੍ਹੇ 'ਚ ਦੂਜਾ ਸਭ ਤੋਂ ਉੱਚੇ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਆਯੁਸ਼ ਨੇ 8.65 ਐੱਸ. ਜੀ. ਪੀ. ਏ. ਪ੍ਰਾਪਤ ਕੀਤੀ ਹੈ | ਇਸ ਪ੍ਰਾਪਤੀ 'ਤੇ ਆਯੁਸ਼ ਨੂੰ ਦਿਲੋਂ ਵਧਾਈ ਦਿੰਦੇ ਹੋਏ, ਡਾ. ਗੁਪਤਾ ਨੇ ਕਿਹਾ ਕਿ ਆਯੁਸ਼ ਦੀ ਸਫਲਤਾ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀ ਹੈ | ਇਸ ਮੌਕੇ ਪ੍ਰੋ. ਹਰਸਿਮਰਨ ਸਿੰਘ ਆਨੰਦ, ਡਾ. ਪ੍ਰੀਤੀ ਕਾਮਰਾ, ਡਾ. ਸੰਨੀ ਠੁਕਰਾਲ ਅਤੇ ਡਾ. ਬਲਰਾਮ ਸਿੰਘ ਯਾਦਵ ਨੇ ਆਯੂਸ਼ ਨੂੰ ਇਸ ਪ੍ਰਾਪਤੀ 'ਤੇ ਨਿੱਘੀ ਵਧਾਈ ਦਿੱਤੀ ਅਤੇ ਉਸਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਐੱਸ.ਆਈ.ਆਰ. ਦੇ ਹੱਕ 'ਚ ਆਏ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ <br/> ਅਗਲੀ ਖ਼ਬਰ ਜੀ.ਆਰ.ਪੀ. ਨੇ ਯਾਤਰੀ ਦਾ ਗੁਆਚਿਆ ਬੈਗ ਸੌਂਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।