28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਜਾਏ ਵਿਸ਼ੇਸ਼ ਗੁਰਮਤਿ ਸਮਾਗਮ <br/>

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਜਾਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸ਼ਬਦ ਗਾਇਨ ਕਰ ਰਹੇ ਭਾਈ ਗੁਰਦੇਵ ਸਿੰਘ ਦੇ ਰਾਗੀ ਜਥੇ ਨੂੰ ਸਨਮਾਨਿਤ ਕਰਦੇ ਭਾਈ ਸਤਿੰਦਰ ਸਿੰਘ ਚਾਵਲਾ, ਗਿਆਨੀ ਅੰਮਿ੍ਤਪਾਲ ਸਿੰਘ ਤੇ ਹੋਰ | ਤਸਵੀਰ : ਹਰਜੀਤ ਸਿੱਘ <br/> 16-05-2026
ਅੰਮਿ੍ਤਸਰ, 15 ਮਈ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਅੱਜ ਜੇਠ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਮਹੀਨਾਵਾਰੀ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਸ਼ੋਮ੍ਰਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਮੇਜਰ ਸਿੰਘ ਤੇ ਹੋਰ ਪ੍ਰਬੰਧਕਾਂ ਦੇ ਸਹਿਯੋਗ ਨਾਲ ਸ਼ਾਮ 7.30 ਤੋਂ 9.30 ਤੱਕ ਸਜਾਏ ਗਏ ਇਸ ਗੁਰਮਤਿ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਵੇਰਕਾ, ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਭਾਈ ਧਰਮਵੀਰ ਸਿੰਘ ਅੰਮਿ੍ਤਸਰ ਅਤੇ ਬੀਬੀ ਅਰਵਿੰਦਰ ਕੌਰ ਦੇ ਜਥਿਆਂ ਨੇ ਕਥਾ ਕੀਰਤਨ ਦੀ ਅੰਮਿ੍ਤਮਈ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਰਾਗੀ ਜਥਿਆਂ ਤੇ ਕਥਾਵਾਚਕਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ, ਕਾਰਜਕਾਰੀ ਪ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ, ਸ਼ਰਨਜੀਤ ਸਿੰਘ ਡੀ.ਈ.ਸੀ. ਮੈਂਬਰ ਰਾਮਗੜੀਆ ਭਲਾਈ ਬੋਰਡ ਪੰਜਾਬ, ਭਾਈ ਗੁਰਬਖਸ਼ ਸਿੰਘ ਬੱਗਾ, ਜਸਬੀਰ ਸਿੰਘ ਅਰੋੜਾ, ਭਾਈ ਦਵਿੰਦਰ ਸਿੰਘ, ਗਿਆਨੀ ਅੰਮਿ੍ਤਪਾਲ ਸਿੰਘ ਜੰਡਿਆਲਾ ਸਮੇਤ ਹੋਰ ਸੁਸਾਇਟੀ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਅਜਨਾਲਾ ਦੀ ਵਾਰਡ ਨੰ. 10 ਤੋਂ ਪ੍ਰਭਦੀਪ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/> ਅਗਲੀ ਖ਼ਬਰ ਨਗਰ ਨਿਗਮ ਨੇ ਨਿਵੇਸ਼ਕ ਜਾਗਰੂਕਤਾ ਤੇ ਵਿੱਤੀ ਸਾਖਰਤਾ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।