04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਡਾ. ਸਾਗਰ ਮੁਨੀ ਸ਼ਾਸਤਰੀ ਨੂੰ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ

ਅਜੀਤ ਡੈਸਕ 18-05-2026
ਅੰਮਿ੍ਤਸਰ, 17 ਮਈ (ਰਾਜੇਸ਼ ਕੁਮਾਰ ਸ਼ਰਮਾ)-ਚੌਂਕ ਪਾਸੀਆਂ ਸਥਿਤ ਅਧਿਆਤਮਿਕ ਕੇਂਦਰ ਮੰਦਰ ਸ੍ਰੀ ਜੈ ਕਿ੍ਸ਼ਨੀਆ ਦੇ ਸੰਚਾਲਕ ਡਾ. ਸਾਗਰ ਮੁਨੀ ਸ਼ਾਸਤਰੀ ਨੂੰ ਆਨੰਦੀ ਯੂਨੀਵਰਸ ਫਾਊਾਡੇਸ਼ਨ ਦੇ ਪ੍ਰਧਾਨ ਮਾਂ ਗਣੇਸ਼ ਵਿਟਕਰ ਦੁਆਰਾ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਪੁਣੇ ਦੇ ਜਵਾਹਰ ਲਾਲ ਸੰਸਕਿ੍ਤੀ ਭਵਨ ਵਿਖੇ ਆਯੋਜਿਤ ਕੀਤਾ ਗਿਆ ਸੀ | ਡਾ. ਸਾਗਰ ਮੁਨੀ ਸ਼ਾਸਤਰੀ ਨੂੰ ਇਹ ਸਨਮਾਨ ਇਕ ਨਿਪੁੰਨ ਲੇਖਕ, ਗਾਇਕ ਅਤੇ ਸਮਾਜ ਨੂੰ ਸਮਰਪਿਤ ਇਕ ਨੌਜਵਾਨ ਸੰਤ ਵਜੋਂ ਦਿੱਤਾ ਗਿਆ | ਉਨ੍ਹਾਂ ਨੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਲਗਭਗ 10 ਕਿਤਾਬਾਂ ਲਿਖੀਆਂ ਹਨ ਅਤੇ ਵੱਖ-ਵੱਖ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਹੈ, ਜਿੱਥੇ ਅੱਜ ਦੇ ਨੌਜਵਾਨ ਆਪਣੇ ਜੀਵਨ ਨੂੰ ਸੁਧਾਰ ਰਹੇ ਹਨ | ਇਸ ਸਮਾਗਮ 'ਚ ਨੇਹਾ ਧਵਸੇ, ਡਾ. ਸੰਜੀਵ ਟਾਕਸਾਲੇ, ਰਵੀ ਅਗਰਵਾਲ, ਗਣੇਸ਼ ਰਾਮਦਾਸ ਵਿਟਕਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਗੁਰਧਾਮਾ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ 'ਚ ਭਾਰੀ ਰੋਸ ਨਿਊ ਅੰਮਿ੍ਤਸਰ ਦੇ ਗੋਲਡਨ ਗੇਟ ਵਿਖੇ ਲੱਗੇ ਪੁਲਿਸ ਬੈ... ਅਗਲੀ ਖ਼ਬਰ ਪਾਕਿਸਤਾਨ 'ਚ ਭਾਰਤੀ ਫ਼ੌਜ ਮੁਖੀ ਦੀਆਂ ਟਿੱਪਣੀਆਂ ਨਾਲ ਬਣੀ ਘਬਰਾਹਟ ਅਗਾਹ ਕਿਸੇ ਵੀ ਭਾਰਤੀ ਹਮਲੇ ਦੇ ਨਤੀਜੇ ਭੂਗੋਲਿਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।