04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੋਟਲਾ ਗੁੱਜਰਾਂ ਵਿਖੇ ਚੋਰਾਂ ਵਲੋਂ ਸੋਲਰ ਲਾਈਟਾਂ ਅਤੇ ਤੂੜੀ ਦੀਆਂ ਧੜਾਂ 'ਤੋਂ ਤਰਪਾਲਾਂ ਚੋਰੀ

ਕੋਟਲਾ ਗੁੱਜਰਾਂ ਵਿਖੇ ਚੋਰੀ ਹੋਈ ਸੋਲਰ ਲਾਈਟ ਵਾਲਾ ਖਾਲੀ ਖੰਭਾ ਦਿਖਾਉਂਦੇ ਹੋਏ ਭਾਈ ਕੁਲਵੰਤ ਸਿੰਘ ਅਤੇ ਤੂੜੀ ਦੀ ਧੜ ਤੋਂ ਚੋਰੀ ਕੀਤੀ ਤਰਪਾਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ | ਅਜੀਤ : ਤਸਵੀਰਾਂ<br/> 18-05-2026

ਜਗਦੇਵ ਕਲਾਂ/ਚੇਤਨਪੁਰਾ, 17 ਮਈ (ਸ਼ਰਨਜੀਤ ਸਿੰਘ ਗਿੱਲ, ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਮਜੀਠਾ ਤਹਿਤ ਪੈਂਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਰਾਤ ਸਮੇਂ ਚੋਰਾਂ ਵਲੋਂ ਪਿੰਡ ਦੀ ਸੜਕ 'ਤੇ ਲੱਗੀਆਂ ਚਾਰ ਸੋਲਰ ਲਾਈਟਾਂ ਅਤੇ ਕਈ ਕਿਸਾਨਾਂ ਦੀਆਂ ਤੂੜੀ ਦੀਆਂ ਧੜਾਂ ਉੱਪਰ ਤੂੜੀ ਢੱਕਣ ਲਈ ਪਾਈਆਂ ਗਈਆਂ ਤਰਪਾਲਾਂ ਚੋਰੀ ਕਰ ਲਏ ਜਾਣ ਦੀ ਖਬਰ ਹੈ | ਇਸ ਸਬੰਧੀ ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤ ਸਮੇਂ ਅੱਡੇ ਤੋਂ ਲੈ ਕੇ ਪਿੰਡ ਤੱਕ ਜਾਂਦੀ ਸੜਕ ਦੇ ਕੰਢੇ ਲੱਗੀਆਂ ਸੋਲਰ ਸਿਸਟਮ ਨਾਲ ਚੱਲਣ ਵਾਲੀਆਂ ਲਾਈਟਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਵਿੱਚੋਂ ਚਾਰ ਲਾਈਟਾਂ ਚੋਰੀ ਕਰ ਲਈਆਂ ਤੇ ਸੋਲਰ ਸਿਸਟਮ ਵੀ ਉਤੋਂ ਉਤਾਰ ਕੇ ਲੈ ਗਏ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਆਗੂ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਪਿੰਡ ਤੋਂ ਅੱਡੇ ਵੱਲ ਨੂੰ ਗਏ ਤਾਂ ਵੇਖਿਆ ਕਿ ਸੋਲਰ ਲਾਈਟਾਂ ਵਾਲੇ ਖੰਭੇ ਹੇਠਾਂ ਡਿੱਗੇ ਪਏ ਹਨ ਤੇ ਉਸ ਉਪਰੋਂ ਲਾਈਟਾਂ ਤੇ ਸੋਲਰ ਸਿਸਟਮ ਵੀ ਗਾਇਬ ਸੀ | ਇਸ ਤੋਂ ਬਾਅਦ ਉਨ੍ਹਾਂ ਵਲੋਂ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਲੋਕਾਂ ਨੂੰ ਇਸ ਸਬੰਧੀ ਦੱਸਿਆ ਗਿਆ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਸਮੇਂ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਇਨ੍ਹਾਂ ਨੂੰ ਸੋਲਰ ਲਾਈਟਾਂ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੀ, ਜੋ ਕਿ ਸ਼ਾਮ ਸਮੇਂ ਆਪਣੇ ਆਪ ਹੀ ਚੱਲ ਪੈਂਦੀਆਂ ਸਨ ਅਤੇ ਦਿਨ ਚੜਦੇ ਸਾਰ ਆਪਣੇ ਆਪ ਬੰਦ ਹੋ ਜਾਂਦੀਆਂ ਸਨ | ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਉਹ ਦਿਨ ਦੀਂਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿਚ ਫੈਲੇ ਨਸ਼ੇ ਕਾਰਨ ਨਸ਼ਾਗ੍ਰਸਤ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਲਈ ਇਹੋ ਜਿਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਤੇ ਇਨ੍ਹਾਂ ਨਿੱਕੀਆਂ ਨਿੱਕੀਆਂ ਚੋਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਨਸ਼ਾ ਮੁਕਤ ਪੰਜਾਬ' ਮੁਹਿੰਮ ਸਿਰਫ ਕਾਗਜਾਂ ਵਿਚ ਹੀ ਸੀਮਤ ਹੋ ਕੇ ਰਹਿ ਗਈ ਹੈ ਜਦ ਕਿ ਜ਼ਮੀਨੀ ਪੱਧਰ 'ਤੇ ਇਸਦਾ ਕੋਈ ਬਹੁਤਾ ਅਸਰ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਇਲਾਕੇ ਵਿਚ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਕਿ ਇਲਾਕੇ ਵਿੱਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ |

ਪਿਛਲੀ ਖ਼ਬਰ ਸ਼ਹਿਰ ਦੇ ਅਜਾਇਬ-ਘਰਾਂ 'ਤੇ ਕਰੋੜਾਂ ਖਰਚੇ ਜਾਣ ਦੇ ਬਾਵਜੂਦ ਨਹੀਂ ਆਬਾਦ ਹੋ ਸਕੀਆਂ ਰੌਣਕਾਂ ਅਗਲੀ ਖ਼ਬਰ • ਸਰਕਾਰੀ ਪ੍ਰਚਾਰ ਦੀ ਘਾਟ ਬਣੀ ਅੜਿੱਕਾ • ਵਿਸ਼ਵ ਭਰ 'ਚ ਅੱਜ ਮਨਾਇਆ ਜਾ ਰਿਹਾ ਕੌਮਾਂਤਰੀ ਮਿਊਜ਼ੀਅਮ ਦਿਵਸ ਸ਼ਹਿਰ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।