ਵਿਸ਼ਵ ਹਾਈਪਰਟੈਨਸ਼ਨ ਦਿਵਸ 'ਤੇ ਵਾਕਾਥੌਨ ਵਿਚ 800 ਲੋਕਾਂ ਨੇ ਹਿੱਸਾ ਲਿਆ
ਅਜੀਤ ਡੈਸਕ
18-05-2026
ਸੀਈਓ-ਲਿਵਾਸਾ ਹਸਪਤਾਲ, ਅਨੁਰਾਗ ਯਾਦਵ ਨੇ ਕਿਹਾ, 'ਲਿਵਾਥੌਨ' ਦਾ ਉਦੇਸ਼ ਹਾਈਪਰਟੈਨਸ਼ਨ ਦੀ ਰੋਕਥਾਮ ਵਿਚ ਨਿਯਮਤ ਕਸਰਤ, ਸਮੇਂ ਸਿਰ ਸਿਹਤ ਜਾਂਚ ਅਤੇ ਜੀਵਨ ਸ਼ੈਲੀ ਵਿਚ ਤਬਦੀਲੀਆਂ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ | ਡਾ: ਰਾਜੀਵ ਕੁੰਦਰਾ ਨੇ ਕਿਹਾ, ਹਾਈਪਰਟੈਨਸ਼ਨ ਅੱਜ ਜੀਵਨ ਸ਼ੈਲੀ ਨਾਲ ਸੰਬੰਧਤ ਮੁੱਖ ਸਿਹਤ ਸਮੱਸਿਆਵਾਂ ਵਿਚੋਂ ਇੱਕ ਹੈ, ਅਤੇ ਜਾਗਰੂਕਤਾ ਰੋਕਥਾਮ ਵੱਲ ਪਹਿਲਾ ਕਦਮ ਹੈ | 'ਲਿਵਾਥੌਨ' ਰਾਹੀਂ, ਅਸੀਂ ਇਕ ਅਜਿਹਾ ਪਲੇਟਫਾਰਮ ਬਣਾਉਣਾ ਚਾਹੁੰਦੇ ਸੀ ਜੋ ਲੋਕਾਂ ਨੂੰ ਸਿਹਤਮੰਦ ਆਦਤਾਂ ਅਪਣਾਉਣ ਅਤੇ ਦਿਲ ਦੀ ਸਿਹਤ ਦੇ ਮਹੱਤਵ ਨੂੰ ਸਮਝਣ ਲਈ ਪ੍ਰੇਰਿਤ ਕਰੇ |