10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਸਿਹਤ ਵਿਭਾਗ ਨੇ ਲੋਕਾਂ ਨੂੰ ਕੀਤਾ ਬੀ.ਪੀ. ਤੋਂ ਜਾਗਰੂਕ <br/>

ਅਜੀਤ ਡੈਸਕ 19-05-2026
ਅੰਮਿ੍ਤਸਰ, 18 ਮਈ (ਰੇਸ਼ਮ ਸਿੰਘ)–ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਲੋਕਾਂ ਨੂੰ ਵੱਧ ਰਹੇ ਬੀ. ਪੀ. ਤੋਂ ਜਾਗਰੂਕ ਕੀਤਾ ਤੇ ਇਸ ਦਾ ਬਕਾਇਦਾ ਪੋਸਟਰ ਰਿਲੀਜ਼ ਕੀਤਾ ਗਿਆ | ਸਿਵਲ ਸਰਜ਼ਨ ਡਾ: ਬਜਾਜ ਨੇ ਕਿਹਾ ਵੱਧਦਾ ਬੱਲਡ ਪਰੈਸ਼ਰ ਇਕ ਬਹੁਤ ਹੀ ਖਤਰਨਾਕ ਬਿਮਾਰੀ ਹੈ, ਜੇਕਰ ਇਸ ਦਾ ਸਮੇਂ ਸਿਰ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ਼ ਨੂੰ ਮੌਤ ਦੇ ਮੂੰਹ ਵਿਚ ਵੀ ਧਕੇਲ ਸਕਦਾ ਹੈ | ਇਹ ਇਕ ਲਾਈਫ ਸਟਾਇਲ ਬਿਮਾਰੀ ਹੈ ਜੋ ਕਿ ਰੋਜਾਨਾ ਜਿੰਦਗੀ ਵਿਚ ਭੱਜ ਦੌੜ, ਮੈਂਟਲ ਸਟ੍ਰੈੱਸ, ਜੰਕ ਫੂਡ, ਮੋਟਾਪਾ, ਘੱਟ ਮਿਹਨਤ ਤੇ ਜਿਆਦਾ ਖੁਰਾਕ ਲੈਣਾ ਆਦਿ ਇਸਦੇ ਮੁੱਖ ਕਾਰਨ ਹਨ | ਇਸ ਬੀਮਾਰੀ ਤੋਂ ਬਚਾਓ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਸਿਹਤ ਪ੍ਰਤੀ ਬਦਲਾਓ ਲਿਆ ਕੇ, ਪੌਸ਼ਟਿਕ ਭੋਜਨ, ਯੋਗਾ ਤੇ ਕਸਰਤ ਦੇ ਨਾਲ-ਨਾਲ ਆਪਣਾ ਰੈਗੂਲਰ ਚੈੱਕਅਪ ਕਰਵਾ ਕੇ, ਇਸ ਬੀਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ | ਇਸ ਮੌਕੇੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਨੇ ਕਿਹਾ ਕਿ ਜਾਗਰੂਕਤਾ ਇਸ ਪੋਸਟਰ ਵਿਚ ਹਾਈ ਬਲੱਡ ਪ੍ਰੈਸ਼ਰ ਸੰਬੰਧੀ ਸਾਵਧਾਨੀਆਂ, ਕਾਰਨ ਅਤੇ ਬਚਾਓ ਦੇ ਪੂਰੇ ਵਿਗਿਆਨਿਕ ਤੱਥ ਦਰਸ਼ਾਏ ਗਏ ਹਨ, ਜਿਸ ਰਾਹੀਂ ਆਮ ਜਨਤਾ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕੀਤਾ ਜਾਵੇਗਾ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਜ਼ਿਲ੍ਹਾ ਟੀਕਾਕਰ ਡਾ ਰਸ਼ਮੀ ਵਿੱਜ, ਜ਼ਿਲ•ਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤਵਨ, ਜ਼ਿਲ੍ਹਾ ਐੱਮ. ਈ. ਆਈ. ਓ. ਅਮਰਦੀਪ ਸਿੰਘ, ਨਿਰਮਲ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |

ਪਿਛਲੀ ਖ਼ਬਰ ਰੇਲਵੇ ਸਟੇਸ਼ਨ 'ਤੇ ਚੱਲਦੀ ਟਰੇਨ ਵਿਚੋਂ ਉਤਰਨ ਸਮੇਂ ਹੇਠਾਂ ਆਉਣ ਕਾਰਨ ਇਕ ਬਜ਼ੁਰਗ ਦੀ ਮੌਤ <br/> ਅਗਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਨੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਕਿੱਟਾਂ ਦੀ ਵੰਡ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।