08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮਾਧਵ ਵਿਦਿਆ ਨਿਕੇਤਨ ਦੇ ਖਿਡਾਰੀਆਂ ਨੇ ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ 'ਚ 11 ਤਗਮੇ ਜਿੱਤੇ <br/>

ਜੇਤੂ ਖਿਡਾਰੀਆਂ ਨਾਲ ਪਿ੍ੰ. ਸ੍ਰੀਮਤੀ ਰੀਨਾ ਠਾਕੁਰ, ਅਧਿਆਪਕਾ ਸ੍ਰੀਮਤੀ ਸੁਰੇਖਾ ਗੌਤਮ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 19-05-2026
ਅੰਮਿ੍ਤਸਰ, 18 ਮਈ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੀਨਿਊ ਦੇ ਜੂਡੋ ਐਥਲੀਟਾਂ ਨੇ ਖ਼ਾਲਸਾ ਕਾਲਜ ਸੀ. ਸੈਕੰ. ਸਕੂਲ ਅੰਮਿ੍ਤਸਰ ਵਿਖੇ ਹੋਈ ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ 'ਚ ਹਿੱਸਾ ਲਿਆ | ਜ਼ਿਲ੍ਹਾ ਜੂਡੋ ਐਸੋਸੀਏਸ਼ਨ ਅੰਮਿ੍ਤਸਰ ਦੁਆਰਾ ਕਰਵਾਈ ਇਸ ਚੈਂਪਿਅਨਸ਼ਿਪ 'ਚ ਸਕੂਲ ਦੇ ਪ੍ਰੀ ਸਬ-ਜੂਨੀਅਰ, ਸਬ-ਜੂਨੀਅਰ, ਕੈਡੇਟ ਅਤੇ ਜੂਨੀਅਰ ਵਰਗਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਕੁੱਲ 11 ਤਗਮੇ ਜਿੱਤੇ, ਜਿਨ੍ਹਾਂ 'ਚ ਤਿੰਨ ਸੋਨੇ, ਚਾਰ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਸ਼ਾਮਿਲ ਹਨ, ਜਿਸ ਨਾਲ ਸਕੂਲ ਦਾ ਨਾਮ ਰੌਸ਼ਨ ਹੋਇਆ | ਸਕੂਲ ਦੀ ਅਧਿਆਪਕਾ ਸ੍ਰੀਮਤੀ ਸੁਰੇਖਾ ਗੌਤਮ ਨੇ ਰੈਫਰੀ ਵਜੋਂ ਸੇਵਾ ਨਿਭਾਉਂਦੇ ਹੋਏ ਇਸ ਮੁਕਾਬਲੇ ਨੂੰ ਸਫਲਤਾ ਪੂਰਵਕ ਕਰਵਾਉਣ 'ਚ ਮੁੱਖ ਭੂਮਿਕਾ ਨਿਭਾਈ | ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਸ੍ਰੀਮਤੀ ਰੀਨਾ ਠਾਕੁਰ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ 'ਤੇ ਮਾਣ ਪ੍ਰਗਟ ਕੀਤਾ ਅਤੇ ਸਾਰਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਹਜ਼ਾਰਾਂ ਵਰ੍ਹੇ ਪੁਰਾਣੀਆਂ ਦੁਰਲੱਭ ਵਸਤੂਆਂ ਤੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਿੱਤੀ... ਅਗਲੀ ਖ਼ਬਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।