08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਹਜ਼ਾਰਾਂ ਵਰ੍ਹੇ ਪੁਰਾਣੀਆਂ ਦੁਰਲੱਭ ਵਸਤੂਆਂ ਤੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਿੱਤੀ ਜਾਣਕਾਰੀ <br/>

ਅਜੀਤ ਡੈਸਕ 19-05-2026
ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਵਿਸ਼ਵ ਮਿਊਜ਼ੀਅਮ ਦਿਵਸ ਮੌਕੇ ਪੰਜ-ਆਬ ਹੈਰੀਟੇਜ ਮਿਊਜ਼ੀਅਮ ਦੇ ਮੁੱਖ ਪ੍ਰਬੰਧਕ ਤੇ ਪੁਰਾਤਤਵ ਖੋਜ-ਕਰਤਾ ਪ੍ਰਤੀਕ ਸਹਿਦੇਵ ਵਲੋਂ ਆਪਣੇ ਨਿੱਜੀ ਸਕੂਲ ਦੇ ਵੱਡੇ ਹਿੱਸੇ 'ਚ ਸਥਾਪਿਤ ਕੀਤੇ ਪ੍ਰਾਚੀਨ ਤੇ ਦੁਰਲੱਭ ਵਸਤੂਆਂ ਦੇ ਅਜਾਇਬ-ਘਰ 'ਚ ਵਿਦਿਆਰਥੀਆਂ ਤੇ ਸਕੂਲ ਦੇ ਸਟਾਫ਼ ਨੂੰ ਸਦੀਆਂ ਪੁਰਾਣੀ ਵਿਰਾਸਤ ਤੋਂ ਜਾਣੂ ਕਰਵਾਇਆ | ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਭਰ 'ਚ ਹਰ ਸਾਲ 18 ਮਈ ਨੂੰ ਕੌਮਾਂਤਰੀ ਮਿਊਜ਼ੀਅਮ ਦਿਵਸ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਸਾਲ 1977 'ਚ ਹੋਈ ਸੀ | ਇਸ ਮੌਕੇ 'ਤੇ ਪਿ੍ੰਸੀਪਲ ਅੰਕਿਤਾ ਸਹਿਦੇਵ, ਐਡਵੋਕੇਟ ਮੋਹਿਤ ਸਹਿਦੇਵ, ਤਿ੍ਪਤਾ ਰਾਣੀ, ਪਰਮਜੀਤ ਬਾਵਾ ਆਦਿ ਵੀ ਹਾਜ਼ਰ ਸਨ | ਪ੍ਰਤੀਕ ਸਹਿਦੇਵ ਨੇ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮਹਾਂਜਨਪਦ ਕਾਲ ਦੇ 500 ਸਾਲ ਤਕ ਚੱਲਣ ਵਾਲੇ ਪੰਚਮਾਰ ਸਿੱਕੇ, ਹੜੱਪਾ ਕਾਲ, ਮੁਗਲ ਕਾਲ ਦੇ ਦੌਰਾਨ ਬਾਦਸ਼ਾਹ ਤੈਮੂਰ ਆਮਿਰ, ਹੁਮਾਯੂ, ਅਕਬਰ, ਜਹਾਂਗੀਰ, ਸ਼ਾਹ ਜਹਾਨ, ਮੁਰਾਦ ਬਖ਼ਸ਼, ਔਰੰਗਜ਼ੇਬ, ਸ਼ਾਹ ਆਲਮ ਬਹਾਦਰ, ਮੁਹੰਮਦ ਸ਼ਾਹ ਰੰਗੀਲਾ, ਆਲਮਗੀਰ ਤੇ ਮੁਹੰਮਦ ਸ਼ਾਹ ਜ਼ਫ਼ਰ ਆਦਿ ਦੇ ਸਿੱਕੇ, ਆਹਲੂਵਾਲੀਆ ਤੇ ਭੰਗੀ ਮਿਸਲ ਦੇ ਸਿੱਕੇ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ, ਜਰਨੈਲ ਹਰੀ ਸਿੰਘ ਨਲਵਾ, ਦੀਵਾਨ ਮੋਤੀ ਰਾਮ ਤੇ ਦੀਵਾਨ ਕਿਰਪਾ ਰਾਮ ਆਦਿ ਦੁਆਰਾ ਜਾਰੀ ਕੀਤੇ ਗਏ ਪਿੱਤਲ, ਸੋਨੇ ਤੇ ਚਾਂਦੀ ਦੇ ਸਿੱਕਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਉਕਤ ਦੇ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਾਥੀ ਦੰਦ ਦੇ ਬਣੇ ਲਗਭਗ 6 ਹਜ਼ਾਰ ਸਾਲ ਪੁਰਾਣੇ ਕੜੇ ਤੇ ਸ਼ਸਤਰਾਂ ਸਮੇਤ 6-7 ਸਦੀਆਂ ਪੁਰਾਣੇ ਸ਼ੁੱਧ ਚਾਂਦੀ ਦੇ ਬਣੇ ਰਵਾਇਤੀ ਗਹਿਣਿਆਂ ਬਾਰੇ ਵੀ ਜਾਣਕਾਰੀ ਦਿੱਤੀ |

ਪਿਛਲੀ ਖ਼ਬਰ ਇੰਟੈਕ ਅੰਮਿ੍ਤਸਰ ਨੇ ਵਿਦਿਆਰਥੀਆਂ ਨੂੰ ਅਜਾਇਬ-ਘਰਾਂ ਦੀ ਯਾਤਰਾ ਕਰਵਾਈ <br/> ਅਗਲੀ ਖ਼ਬਰ ਮਾਧਵ ਵਿਦਿਆ ਨਿਕੇਤਨ ਦੇ ਖਿਡਾਰੀਆਂ ਨੇ ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ 'ਚ 11 ਤਗਮੇ ਜਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।