08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਇੰਟੈਕ ਅੰਮਿ੍ਤਸਰ ਨੇ ਵਿਦਿਆਰਥੀਆਂ ਨੂੰ ਅਜਾਇਬ-ਘਰਾਂ ਦੀ ਯਾਤਰਾ ਕਰਵਾਈ <br/>

ਅਜੀਤ ਡੈਸਕ 19-05-2026
ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਨੇ ਵਿਦਿਆਰਥੀਆਂ, ਨੌਜਵਾਨਾਂ ਤੇ ਸੈਲਾਨੀਆਂ ਨੂੰ 'ਵਿਸ਼ਵ ਮਿਊਜ਼ੀਅਮ ਦਿਵਸ' ਮੌਕੇ ਅਜਾਇਬ-ਘਰਾਂ ਨਾਲ ਜੋੜਨ ਦੀ ਮੁਹਿੰਮ ਦਾ ਆਗਾਜ਼ ਕੀਤਾ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਅਜਾਇਬ-ਘਰ, ਕਿਲ੍ਹਾ ਗੋਬਿੰਦਗੜ੍ਹ ਮਿਊਜ਼ੀਅਮ, ਲੋਕ ਵਿਰਸਾ ਅਜਾਇਬ-ਘਰ, ਰਾਮ ਬਾਗ਼, ਵੰਡ ਦਾ ਦਰਦ ਸੰਜੋਈ ਬੈਠੇ ਪਾਰਟੀਸ਼ਨ ਮਿਊਜ਼ੀਅਮ ਬਾਰੇ ਗਾਈਡਾਂ ਵਲੋਂ ਜਾਣਕਾਰੀ ਦਿੱਤੀ ਗਈ | ਇਸ ਮੌਕੇ ਰਿਆੜਕੀ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਇੰਟੈਕ ਅੰਮਿ੍ਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਦੇ ਨਾਲ ਮਿਊਜ਼ੀਅਮ ਦਾ ਦੌਰਾ ਕੀਤਾ ਤੇ ਉਨ੍ਹਾਂ ਨੇ ਬਹੁਤ ਬਰੀਕੀ ਅਤੇ ਉਤਸੁਕਤਾ ਨਾਲ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ | ਵਿਰਕ ਨੇ ਦੱਸਿਆ ਕਿ ਇੰਟੈਕ ਅੰਮਿ੍ਤਸਰ ਇਕ ਵਿਆਪਕ ਜਾਗਰੂਕਤਾ ਮੁਹਿੰਮ ਤਿਆਰ ਕਰ ਰਿਹਾ ਹੈ ਜਿਸ ਨਾਲ ਅਜਾਇਬ ਘਰਾਂ ਦੀ ਯਾਤਰਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ | ਉਨ•ਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹੀ ਹੋਵੇਗੀ ਕਿ ਇਨ੍ਹਾਂ ਅਜਾਇਬ-ਘਰਾਂ 'ਚ ਵੱਧ ਤੋਂ ਵੱਧ ਲੋਕ ਪਹੁੰਚਣ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਅਜਾਇਬ ਘਰਾਂ ਨੂੰ ਜਿੰਦਾ ਰੱਖਣ ਲਈ ਲੋਕਾਂ ਦੀ ਭਾਗੀਦਾਰੀ ਸਭ ਤੋਂ ਵੱਡਾ ਹਥਿਆਰ ਹੈ, ਜੇਕਰ ਲੋਕ ਆਉਣਗੇ, ਵੇਖਣਗੇ, ਮਹਿਸੂਸ ਕਰਨਗੇ ਤਾਂ ਹੀ ਸਰਕਾਰ ਅਤੇ ਨਿੱਜੀ ਅਦਾਰੇ ਵੀ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਵਧੇਰੇ ਸੁਚੇਤ ਹੋਣਗੇ | ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਇੰਟੈਕ ਪੰਜਾਬ ਇਸ ਗੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਵਿਰਾਸਤ ਦਾ ਇਹ ਗਿਆਨ ਹਰ ਪੰਜਾਬੀ ਦੇ ਦਿਲ ਤੱਕ ਪਹੁੰਚੇ, ਚਾਹੇ ਉਹ ਪਿੰਡ 'ਚ ਹੋਵੇ ਜਾਂ ਸ਼ਹਿਰ ਵਿਚ ਤੇ ਇਸ ਮਕਸਦ ਲਈ ਸੰਸਥਾ ਹਰ ਪੱਧਰ 'ਤੇ ਕਾਰਜਸ਼ੀਲ ਹੈ |
ਪਿਛਲੀ ਖ਼ਬਰ ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਰਾਜ-ਪੱਧਰੀ ਲਾਗੂ ਕਰਨ ਸੰਬੰਧੀ ਵਰਕਸ਼ਾਪ <br/> ਅਗਲੀ ਖ਼ਬਰ ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਹਜ਼ਾਰਾਂ ਵਰ੍ਹੇ ਪੁਰਾਣੀਆਂ ਦੁਰਲੱਭ ਵਸਤੂਆਂ ਤੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਿੱਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।