24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਵਲੋਂ ਅੰਮਿ੍ਤਸਰ ਤੋਂ ਯੂ.ਏ.ਈ. ਦੇ ਮੁੱਖ ਸ਼ਹਿਰਾਂ ਦਰਮਿਆਨ ਸਿੱਧੀਆਂ ਹਵਾਈ ਉਡਾਣਾਂ ਮੁੜ ਬਹਾਲ ਹੋਣ ਦਾ ਸਵਾਗਤ <br/>

ਅਜੀਤ ਡੈਸਕ 20-05-2026
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਨੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮਿ੍ਤਸਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਮੁੱਖ ਸ਼ਹਿਰਾਂ ਦਰਮਿਆਨ ਸਿੱਧੀਆਂ ਹਵਾਈ ਉਡਾਣਾਂ ਦੇ ਮੁੜ ਬਹਾਲ ਹੋਣ ਦਾ ਸਵਾਗਤ ਕੀਤਾ ਹੈ | ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਮੱਧ ਪੂਰਬ ਦੇ ਵੱਖ-ਵੱਖ ਮੁਲਕਾਂ ਵਿਚ ਵਧੇ ਤਣਾਅ ਅਤੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਇਹ ਉਡਾਣਾਂ ਪ੍ਰਭਾਵਿਤ ਹੋਈਆਂ ਸਨ | ਫ਼ਲਾਈ ਅੰਮਿ੍ਤਸਰ ਦੇ ਗਲੋਬਲ ਕਨਵੀਨਰ ਸ. ਸਮੀਪ ਸਿੰਘ ਗੁਮਟਾਲਾ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਵਾਈ ਖੇਤਰ ਵਿਚ ਸਥਿਰਤਾ ਆਉਣ ਤੋਂ ਬਾਅਦ ਕੌਮਾਂਤਰੀ ਹਵਾਈ ਕੰਪਨੀਆਂ ਆਪਣੀ ਸਮਾਂ-ਸੂਚੀ ਨੂੰ ਮੁੜ ਬਹਾਲ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਨੇ ਅਪ੍ਰੈਲ ਵਿਚ ਅੰਮਿ੍ਤਸਰ-ਸ਼ਾਰਜਾਹ ਉਡਾਣਾਂ ਸ਼ੁਰੂ ਕਰਨ ਤੋਂ ਬਾਅਦ ਹੁਣ 16 ਮਈ ਤੋਂ ਰੋਜ਼ਾਨਾ ਅੰਮਿ੍ਤਸਰ-ਦੁਬਈ ਉਡਾਣ ਵੀ ਮੁੜ ਸ਼ੁਰੂ ਕਰ ਦਿੱਤੀ ਹੈ | ਇਸ ਤੋਂ ਇਲਾਵਾ ਇੰਡੀਗੋ ਏਅਰਲਾਈਨ ਵੀ 20 ਮਈ ਤੋਂ ਅੰਮਿ੍ਤਸਰ-ਸ਼ਾਰਜਾਹ ਉਡਾਣਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ | ਸ. ਗੁਮਟਾਲਾ ਨੇ ਇਨ੍ਹਾਂ ਹਵਾਈ ੳਡਾਣਾਂ ਦੀ ਮੁੜ ਬਹਾਲੀ ਨੂੰ ਪੰਜਾਬੀ ਪਰਵਾਸੀਆਂ, ਕਾਮਿਆਂ ਅਤੇ ਸੈਲਾਨੀਆਂ ਲਈ ਇਕ ਅਹਿਮ ਕਦਮ ਦੱਸਿਆ | ਉਨ੍ਹਾਂ ਕਿਹਾ ਕਿ ਦੁਬਈ ਅਤੇ ਸ਼ਾਰਜਾਹ ਦੇ ਰੂਟ ਅੰਮਿ੍ਤਸਰ ਦੇ ਅੰਤਰਰਾਸ਼ਟਰੀ ਟ੍ਰੈਫਿਕ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸਥਿਤੀ ਸਥਿਰ ਰਹੇਗੀ | ਇਸ ਦੇ ਨਾਲ ਹੀ ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਨੇ ਚਿੰਤਾ ਜ਼ਾਹਿਰ ਕੀਤੀ ਕਿ ਸਪਾਈਸ ਜੈੱਟ ਦੀਆਂ ਦੁਬਈ ਉਡਾਣਾਂ, ਏਅਰਲਾਈਨ ਦੀ ਵੈਬਸਾਈਟ 'ਤੇ ਅਗਸਤ ਤੱਕ ਬੁਕਿੰਗ ਲਈ ਉਪਲਬੱਧ ਨਹੀਂ ਹਨ | ਗੁਮਟਾਲਾ ਨੇ ਦੱਸਿਆ ਕਿ ਅੰਮਿ੍ਤਸਰ ਤੋਂ ਲੰਮੇ ਸਮੇਂ ਤੋਂ ਦੁਬਈ ਅਤੇ ਸ਼ਾਰਜਾਹ ਲਈ ਰੋਜ਼ਾਨਾ ਦੋ-ਦੋ ਉਡਾਣਾਂ ਸਫਲਤਾਪੂਰਵਕ ਚੱਲ ਰਹੀਆਂ ਸਨ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਸਪਾਈਸਜੈੱਟ ਇਹ ਸੇਵਾ ਜਲਦ ਬਹਾਲ ਨਹੀਂ ਕਰਦੀ, ਤਾਂ ਇੰਡੀਗੋ ਜਾਂ ਹੋਰ ਭਾਰਤੀ ਏਅਰ ਲਾਈਨਾਂ ਨੂੰ ਇਸ ਘਾਟ ਨੂੰ ਪੂਰਾ ਕਰਨ ਲਈ ਨਵੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ | ਉਨ੍ਹਾਂ ਪੰਜਾਬ ਸਰਕਾਰ ਵਲੋਂ ਹਵਾਈ ਅੱਡੇ ਲਈ ਸਿੱਧੀ ਬੱਸ ਸੇਵਾ ਮੁਹੱਈਆ ਨਾ ਕਰਾਉਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਅੰਮਿ੍ਤਸਰ ਹਵਾਈ ਅੱਡਾ ਹਰ ਮਹੀਨੇ 2.5 ਤੋਂ 3.0 ਲੱਖ ਯਾਤਰੀ ਆਵਾਜਾਈ ਦਰਜ ਕਰ ਰਿਹਾ ਹੈ, ਫਿਰ ਵੀ ਇੱਥੇ ਵੱਖ-ਵੱਖ ਸ਼ਹਿਰਾਂ ਲਈ ਸਰਕਾਰੀ ਬੱਸ ਸੇਵਾ ਦੀ ਘਾਟ ਹੈ ਤੇ ਸਰਕਾਰ ਅੰਮਿ੍ਤਸਰ ਹਵਾਈ ਅੱਡੇ ਦੇ ਰੋਜ਼ਾਨਾ 10,000 ਮੁਸਾਫ਼ਰਾਂ ਦੀਆਂ ਲੋੜਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰਹੀ ਹੈ |

ਪਿਛਲੀ ਖ਼ਬਰ ਅੱਜ ਦੇਸ਼ ਭਰ 'ਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/> ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸਿੱਖ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।