24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਾਕਿ ਦਾ ਕਰਜ਼ਾ ਸੁਰੱਖਿਅਤ ਸੀਮਾ ਤੋਂ ਉੱਪਰ, ਆਈ.ਐੱਮ.ਐੱਫ. ਨੇ ਦਿੱਤੀ ਚਿਤਾਵਨੀ <br/>

ਅਜੀਤ ਡੈਸਕ 20-05-2026

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਆਪਣੀ ਕਾਨੂੰਨੀ ਕਰਜ਼ਾ ਸੀਮਾ ਤੋਂ ਵੱਧ ਰਿਹਾ ਹੈ | ਉੱਚ ਵਿੱਤੀ ਜ਼ਰੂਰਤਾਂ ਅਤੇ ਢਾਂਚਾਗਤ ਆਰਥਿਕ ਚੁਨੌਤੀਆਂ ਦੇ ਵਿਚਕਾਰ ਪਾਕਿ ਦੇ ਮੁੜ ਅਦਾਇਗੀ ਦੇ ਜੋਖ਼ਮ ਹੋਰ ਵੱਧ ਸਕਦੇ ਹਨ | ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਵਿੱਤੀ ਸਾਲਾਂ 'ਚ ਵੀ ਪਾਕਿ ਦੇ ਕਰਜ਼ੇ ਦਾ ਪੱਧਰ ਲਾਜ਼ਮੀ ਸੀਮਾ ਤੋਂ ਉੱਪਰ ਰਹਿਣ ਦਾ ਅਨੁਮਾਨ ਹੈ | ਅਧਿਕਾਰਤ ਦਸਤਾਵੇਜ਼ਾਂ ਅਨੁਸਾਰ ਪਾਕਿ ਦਾ ਮੌਜੂਦਾ ਕਰਜ਼ਾ ਜੀ. ਡੀ. ਪੀ. ਦੇ 72.8 ਫ਼ੀਸਦੀ ਹੈ, ਜੋ ਕਿ ਜੀ. ਡੀ. ਪੀ. ਦੇ 60 ਫ਼ੀਸਦੀ ਦੀ ਕਾਨੂੰਨੀ ਸੀਮਾ ਤੋਂ ਕਾਫ਼ੀ ਜ਼ਿਆਦਾ ਹੈ | ਆਈ. ਐੱਮ. ਐੱਫ. ਦਾ ਅਨੁਮਾਨ ਹੈ ਕਿ ਅਗਲੇ ਵਿੱਤੀ ਸਾਲ 'ਚ ਕਰਜ਼ੇ ਦਾ ਪੱਧਰ 67 ਫ਼ੀਸਦੀ ਤੋਂ ਉੱਪਰ ਰਹਿ ਸਕਦਾ ਹੈ, ਜਿਸ ਨਾਲ ਦੇਸ਼ ਕਾਨੂੰਨੀ ਮਾਪਦੰਡ ਤੋਂ ਬਾਹਰ ਰਹੇਗਾ | ਗਲੋਬਲ ਰਿਣਦਾਤਾ ਨੇ ਚਿਤਾਵਨੀ ਦਿੱਤੀ ਹੈ ਕਿ ਉੱਚ ਬਾਹਰੀ ਵਿੱਤੀ ਜ਼ਰੂਰਤਾਂ ਕਾਰਨ ਪਾਕਿਸਤਾਨ ਦੀ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਦੀ ਸਮਰੱਥਾ ਭਵਿੱਖ 'ਚ ਵਧਦੇ ਦਬਾਅ ਦਾ ਸਾਹਮਣਾ ਕਰ ਸਕਦੀ ਹੈ | ਆਈ. ਐੱਮ. ਐੱਫ. ਨੇ ਪਾਕਿ ਦੀਆਂ ਕਈ ਆਰਥਿਕ ਕਮਜ਼ੋਰੀਆਂ ਦੀ ਪਛਾਣ ਕੀਤੀ, ਜਿਨ•ਾਂ 'ਚ ਬੈਂਕਿੰਗ ਪ੍ਰਣਾਲੀ ਦੇ ਅੰਦਰ ਸਰਕਾਰੀ ਉਧਾਰ ਲੈਣ 'ਤੇ ਭਾਰੀ ਨਿਰਭਰਤਾ, ਛੋਟੀਆਂ ਵਿੱਤੀ ਸੰਸਥਾਵਾਂ 'ਚ ਕਮਜ਼ੋਰ ਪ੍ਰਦਰਸ਼ਨ, ਉੱਚ ਬਾਹਰੀ ਵਿੱਤ ਲੋੜਾਂ, ਵਿਸ਼ਵ ਆਰਥਿਕ ਸਥਿਤੀਆਂ ਅਤੇ ਖੇਤਰੀ ਅਸਥਿਰਤਾ ਦਾ ਦਬਾਅ ਸ਼ਾਮਿਲ ਹਨ | ਗਲੋਬਲ ਰਿਣਦਾਤਾ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਪਾਕਿ ਦੀ ਮੁੜ ਅਦਾਇਗੀ ਸਮਰੱਥਾ ਨਿਰੰਤਰ ਬਾਹਰੀ ਸਹਾਇਤਾ ਅਤੇ ਨਿਰੰਤਰ ਸੁਧਾਰਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ | ਆਈ. ਐੱਮ. ਐੱਫ. ਨੇ ਊਰਜਾ ਅਤੇ ਟੈਕਸ ਖੇਤਰ 'ਚ ਸੁਧਾਰਾਂ ਦੀ ਮੰਗ ਕਰਦਿਆਂ ਮੁੱਖ ਖੇਤਰਾਂ 'ਚ ਸੁਧਾਰਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ ਆਗਾਮੀ ਛੁੱਟੀਆਂ ਦੇ ਮੱਦੇਨਜ਼ਰ ਰੇਲ ਗੱਡੀਆਂ 'ਚ ਬੁਕਿੰਗ ਫੁਲ <br/> ਅਗਲੀ ਖ਼ਬਰ ਪਰਮਿੰਦਰ ਸਿੰਘ ਮੁਨਸ਼ੀ ਦੀ ਕੈਲੀਫ਼ੋਰਨੀਆ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।