24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਹਲਕਾ ਉੱਤਰੀ ਦੇ ਹਰੇਕ ਵਾਰਡ 'ਚ ਵਿਸ਼ੇਸ਼ ਕੈਂਪ ਲਗਾਏ ਜਾਣਗੇ-ਢਿੱਲੋਂ <br/>

ਵਾਰਡ ਨੰਬਰ 17 'ਚ ਲਗਾਏ ਗਏ ਕੈਂਪ ਮੌਕੇ ਮੌਜੂਦ ਜਸਬੀਰ ਸਿੰਘ ਢਿੱਲੋਂ, ਹਰਪਿੰਦਰ ਸਿੰਘ ਹੈਰੀ, ਸੰਨੀ ਕੁਮਾਰ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 20-05-2026
ਅੰਮਿ੍ਤਸਰ, 19 ਮਈ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਹਲਕਾ ਉੱਤਰੀ ਦੇ ਸੇਵਾਦਾਰ ਜਸਬੀਰ ਸਿੰਘ ਢਿੱਲੋਂ ਦੀ ਅਗਵਾਈ ਅਧੀਨ ਅੰਮਿ੍ਤਸਰ ਹਲਕਾ ਉੱਤਰੀ ਅਧੀਨ ਪੈਂਦੀ ਵਾਰਡ ਨੰਬਰ 17 'ਚ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ 'ਚ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ 10 ਲੱਖ ਮੁੱਖ ਮੰਤਰੀ ਬੀਮਾ ਯੋਜਨਾ, ਲੇਬਰ ਕਾਰਡ, ਅਧਾਰ ਕਾਰਡ ਅਤੇ ਹੋਰ ਵਿਸ਼ੇਸ਼ ਸਹਲੂਤਾਂ ਦੇ ਕਾਰਡ ਬਣਵਾਏ ਗਏ | ਇਸ ਮੌਕੇ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹੇ ਕੈਂਪਾਂ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਬਜ਼ੁਰਗਾ ਨੂੰ ਕੰਮ ਕਰਵਾਉਣ 'ਚ ਖੱਜਲ ਖੁਆਰੀ ਨਹੀਂ ਹੁੰਦੀ | ਇਸ ਤਰ੍ਹਾਂ ਦੇ ਕੈਂਪ ਹਲਕਾ ਉੱਤਰੀ ਦੇ ਅਧੀਨ ਆਉਂਦੀਆਂ ਵੱਖ-ਵੱਖ ਵਾਰਡਾਂ 'ਚ ਲਗਾਏ ਜਾਣਗੇ ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਸਕੇ ਅਤੇ ਆਉਣ ਵਾਲੇ ਦਿਨਾਂ 'ਚ ਮੈਡੀਕਲ ਕੈਂਪ ਵੀ ਲਗਾਏ ਜਾਣਗੇ | ਇਸ ਮੌਕੇ ਆਮ ਆਦਮੀ ਪਾਰਟੀ ਆਗੂ ਹਰਪਿੰਦਰ ਸਿੰਘ ਹੈਰੀ, ਸੰਨੀ ਕੁਮਾਰ, ਸੰਦੀਪ ਸਿੰਘ, ਰਾਮ ਲੁਭਾਇਆ ਅਤੇ ਸ਼ਾਮ ਸੁੰਦਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਵੈਟਰਨਰੀ ਵਿਖੇ ਵਿਸ਼ਵ ਪੋਲਟਰੀ ਦਿਵਸ ਮਨਾਇਆ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ ਦਾ ਗੁਰਵਿੰਦਰ ਸਿੰਘ ਬੀ.ਐੱਸ.ਸੀ. (ਆਈ.ਟੀ.) ਦੀ ਪ੍ਰੀਖਿਆ 'ਚੋਂ ਜ਼ਿਲ੍ਹੇ ਭਰ ਵਿਚੋਂ ਦੂਜੇ ਸਥਾਨ 'ਤੇ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।