24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਖ਼ਾਲਸਾ ਕਾਲਜ ਆਫ਼ ਵੈਟਰਨਰੀ ਵਿਖੇ ਵਿਸ਼ਵ ਪੋਲਟਰੀ ਦਿਵਸ ਮਨਾਇਆ <br/>

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਵਿਸ਼ਵ ਪੋਲਟਰੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਮੌਕੇ ਪਿ੍ੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਅਤੇ ਹੋਰ ਵਿਦਵਾਨ, ਸਟਾਫ਼ ਮੈਂਬਰ ਤੇ ਵਿਦਿਆਰਥੀ | ਤਸਵੀਰ : ਹਰਜੀਤ ਸਿੰਘ <br/> 20-05-2026
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਵਲੋਂ ਵਿਸ਼ਵ ਪੋਲਟਰੀ ਦਿਵਸ ਮਨਾਇਆ ਗਿਆ | ਇਸ ਸਮਾਗਮ ਦੌਰਾਨ ਪੋਲਟਰੀ ਸਿਹਤ, ਪੋਸ਼ਣ, ਪ੍ਰੋਸੈਸਿੰਗ ਅਤੇ ਪੋਲਟਰੀ ਖੇਤਰ 'ਚ ਉਭਰ ਰਹੀਆਂ ਸੰਭਾਵਨਾਵਾਂ ਸੰਬੰਧੀ ਵਿਦਵਾਨਾਂ ਵਲੋਂ ਚਰਚਾ ਕੀਤੀ ਗਈ | ਕਾਲਜ ਪਿੰ੍ਰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਉਕਤ ਵਿਭਾਗ 'ਚ ਨਵੀਂ ਸਥਾਪਿਤ ਪੋਲਟਰੀ ਸਲਾਟਰ ਅਤੇ ਮੀਟ ਪ੍ਰੋਸੈਸਿੰਗ ਸਹੂਲਤ ਦਾ ਉਦਘਾਟਨ ਕਰਨ ਦੇ ਬਾਅਦ ਆਪਣੇ ਭਾਸ਼ਣ 'ਚ ਕਿਹਾ ਕਿ ਇਹ ਸਹੂਲਤ ਵੈਟਰਨਰੀ ਵਿਦਿਆਰਥੀਆਂ ਨੂੰ ਆਧੁਨਿਕ ਪੋਲਟਰੀ ਪ੍ਰੋਸੈਸਿੰਗ ਅਤੇ ਵੈਲਯੂ ਐਡੀਸ਼ਨ ਤਕਨਾਲੋਜੀਆਂ 'ਚ ਪ੍ਰੈਕਟੀਕਲ ਟ੍ਰੇਨਿੰਗ ਦੇਣ 'ਚ ਮਦਦਗਾਰ ਸਾਬਤ ਹੋਵੇਗੀ | ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨੇ ਭਾਰਤ 'ਚ ਪੋਲਟਰੀ, ਅੰਡਾ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਮੌਜੂਦਾ ਹਾਲਾਤ ਅਤੇ ਅੰਕੜਿਆਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਪਹਿਲਾਂ ਵਿਭਾਗ ਮੁੱਖੀ ਅਤੇ ਪ੍ਰੋਫੈਸਰ ਡਾ. ਵੀ. ਵੀ. ਕੁਲਕਰਣੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਪਿ੍ੰ: ਡਾ. ਵਰਮਾ ਦਾ ਸਵਾਗਤ ਕਰਨ ਉਪਰੰਤ ਕਿਹਾ ਕਿ ਪੋਲਟਰੀ ਉਦਯੋਗ ਭੋਜਨ ਸੁਰੱਖਿਆ, ਪੋਸ਼ਣ ਅਤੇ ਰੋਜ਼ਗਾਰ ਸਿਰਜਣ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ | ਤਕਨੀਕੀ ਸੈਸ਼ਨ ਦੌਰਾਨ ਅਸਿਸਟੈਂਟ ਪ੍ਰੋਫੈਸਰ ਡਾ. ਗੌਤਮੀ ਸਰਮਾ ਨੇ 'ਟੀਕਾਕਰਨ ਅਤੇ ਕੁਦਰਤੀ ਫੀਡ ਰਾਹੀਂ ਪੋਲਟਰੀ ਸਿਹਤ ਅਤੇ ਉਤਪਾਦਕਤਾ 'ਚ ਸੁਧਾਰ' ਵਿਸ਼ੇ 'ਤੇ ਪੇਸ਼ਕਾਰੀ ਦਿੱਤੀ | ਜਦਕਿ ਅਸਿਸਟੈਂਟ ਪ੍ਰੋਫੈਸਰ ਡਾ. ਆਨੰਧੂ ਕੁਮਾਰ ਨੇ 'ਚਿਕਨ ਦਾ ਪੌਸ਼ਟਿਕ ਮੁੱਲ, ਮਿੱਥਾਂ ਅਤੇ ਵਿਵਾਦ' ਵਿਸ਼ੇ 'ਤੇ ਜਾਣਕਾਰੀ ਸਾਂਝੀ ਕੀਤੀ | ਅਸਿਸਟੈਂਟ ਪ੍ਰੋਫੈਸਰ ਡਾ. ਦੀਪਕ ਮਹਾਜਨ ਨੇ 'ਅੰਡਿਆਂ ਦਾ ਪੋਸ਼ਣ ਮੁੱਲ, ਮਿੱਥਾਂ ਅਤੇ ਵਿਵਾਦ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਅੰਡਿਆਂ ਦੇ ਸਿਹਤ ਲਾਭਾਂ ਬਾਰੇ ਜਾਣਕਾਰੀ ਦਿੱਤੀ | ਪਿ੍ੰ: ਡਾ. ਵਰਮਾ ਨੇ ਲੋਕਾਂ ਨੂੰ ਅੰਡਿਆਂ ਦੇ ਵੱਧ ਤੋਂ ਵੱਧ ਸੇਵਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੰਡੇ ਸਭ ਤੋਂ ਸਸਤਾ ਅਤੇ ਵਧੀਆ ਪ੍ਰੋਟੀਨ ਸਰੋਤ ਹਨ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਪ੍ਰਫੈਕਟ ਪੋਲਟਰੀ ਪ੍ਰੋਡਕਟਸ ਪ੍ਰਾਈਵੇਟ ਲਿਮ: ਤੋਂ ਵਿਸ਼ੇਸ਼ ਮਹਿਮਾਨ ਵੀ ਸ਼ਾਮਿਲ ਹੋਏ | ਇਸ ਮੌਕੇ ਪਲਾਂਟ ਮੈਨੇਜਰ ਡਾ. ਨੇਹਾ ਪਾਲ, ਟੀਮ ਮੈਨੇਜਮੈਂਟ ਤੋਂ ਅਸ਼ਵਿੰਦਰ ਕੌਰ, ਪਸ਼ੂ ਪਾਲਣ ਵਿਭਾਗ, ਪੰਜਾਬ ਤੋਂ ਡਾ. ਰਾਵਤ ਅਤੇ ਡਾ. ਕੁਲਕਰਣੀ ਨੇ ਵੀ ਵਿਚਾਰ ਪੇਸ਼ ਕੀਤੇ |

ਪਿਛਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਜਲੰਧਰ 'ਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਨਿੰਦਾ <br/> ਅਗਲੀ ਖ਼ਬਰ ਹਲਕਾ ਉੱਤਰੀ ਦੇ ਹਰੇਕ ਵਾਰਡ 'ਚ ਵਿਸ਼ੇਸ਼ ਕੈਂਪ ਲਗਾਏ ਜਾਣਗੇ-ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।