ਅੰਮਿ੍ਤਸਰ, 19 ਮਈ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਮਾਡਰਨ ਜਗਤ ਜੋਤੀ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫ਼ੀਸਦੀ (100 ਫੀਸਦੀ) ਰਿਹਾ | ਉਨ੍ਹਾਂ ਨੇ ਇਸ ਮਾਣਮੱਤੀ ਸਫ਼ਲਤਾ ਨਾਲ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਸਕੂਲ ਦੀ ਵਿਦਿਆਰਥਣ ਕਾਮਿਆ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਭੂਮੀ ਨੇ 90 ਫ਼ੀਸਦੀ ਅੰਕਾਂ ਨਾਲ ਦੂਜਾ, ਖ਼ੁਸ਼ੀ ਨੇ 89.8 ਫ਼ੀਸਦੀ ਅੰਕਾਂ ਨਾਲ ਤੀਜਾ, ਮਨਜੋਤ ਨੇ 89.4 ਫੀਸਦੀ ਅੰਕਾਂ ਨਾਲ ਚੌਥਾ ਅਤੇ ਮਨਸੀਰਤ ਨੇ 88.4 ਫੀਸਦੀ ਅੰਕ ਹਾਸਲ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਹੋਰ ਹੋਣਹਾਰ ਵਿਦਿਆਰਥੀਆਂ ਵਿਚੋਂ ਲਕਸ਼ਮੀ, ਪ੍ਰੀਤਮ, ਆਸਥਾ ਅਤੇ ਸਲੋਨੀ ਨੇ 87 ਫੀਸਦੀ ਅੰਕ, ਬੰਧਨ ਤੇ ਰਿਤਿਕ ਨੇ 85.8 ਫੀਸਦੀ ਅੰਕ ਅਤੇ ਮਾਨਵ ਤੇ ਸ਼ਰਨਜੀਤ ਨੇ 85 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਚਮਕਾਇਆ | ਸਾਰੇ ਵਿਦਿਆਰਥੀਆਂ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਪਿ੍ੰ. ਰਿਤੂ ਪੁਰੀ, ਡਾਇਰੈਕਟਰ ਸੁਮਿਤ ਪੁਰੀ, ਰਮਾ ਪੁਰੀ ਤੇ ਅਧਿਆਪਕਾਂ ਦੀ ਯੋਗ ਅਗਵਾਈ, ਆਪਣੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਅਸ਼ੀਰਵਾਦ ਨੂੰ ਦਿੱਤਾ | ਇਸ ਸ਼ਾਨਦਾਰ ਸਫ਼ਲਤਾ ਦੇ ਮੌਕੇ ਵਿਦਿਆਰਥੀਆਂ ਦੇ ਵਿਸ਼ਾ ਅਧਿਆਪਕ ਮੋਨਿਕਾ ਪੁਰੀ, ਲਖਵਿੰਦਰ ਕੌਰ, ਨੀਨਾ ਡੋਗਰਾ, ਡਿੰਪਲ ਸ਼ਰਮਾ, ਰਾਹੁਲ, ਭਾਰਤੀ, ਦਵਿੰਦਰ ਕੌਰ, ਹਰਜਿੰਦਰ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |