06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਲੇਖਿਕਾ ਚੇਤਨਾ ਕੀਰ ਦੀ ਨਵੀਂ ਕਿਤਾਬ 'ਮਹਾਰਾਜਾ ਜ਼ ਮੋਰਾਂ' ਦੀ ਘੁੰਡ ਚੁਕਾਈ <br/>

ਪ੍ਰਸਿੱਧ ਲੇਖਿਕਾ ਚੇਤਨਾ ਕੀਰ ਦੀ ਕਿਤਾਬ 'ਮਹਾਰਾਜਾ ਜ਼ ਮੋਰਾਂ' ਨੂੰ ਮਾਝਾ ਹਾਊਸ ਵਿਖੇ ਰਿਲੀਜ਼ ਕਰਦੇ ਹੋਏ ਪ੍ਰੋ: ਸਰਬਜੀਤ ਸਿੰਘ ਬਹਿਲ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 28-05-2026
ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)-ਇਥੇ ਮਾਝਾ ਹਾਊਸ 'ਚ ਪ੍ਰਸਿੱਧ ਲੇਖਿਕਾ ਚੇਤਨਾ ਕੀਰ ਦੀ ਸਿੱਖ ਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ 'ਤੇ ਆਧਾਰਿਤ ਨਵੀ ਕਿਤਾਬ 'ਮਹਾਰਾਜਾ ਜ਼ ਮੋਰਾਂ' ਨੂੰ ਪ੍ਰੋਫੈਸਰ ਸਰਬਜੋਤ ਬਹਿਲ ਵਲੋਂ ਰਿਲੀਜ ਕੀਤਾ ਗਿਆ | ਇਸ ਤੋਂ ਪਹਿਲਾਂ ਚਾਰ ਪ੍ਰਸਿੱਧ ਲੇਖਕਾ ਨਾਲ ਦੋ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ, ਜਿਸ 'ਚ ਚੇਤਨਾ, ਰਣਜੀਤ ਪੁਆਰ, ਅਕਸ਼ੇ ਕੁਮਾਰ ਤੇ ਨਵਦੀਪ ਸਿੰਘ ਨਾਲ ਸੰਵਾਦ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਮਾਝਾ ਹਾਊਸ ਦੇ ਮੈਂਬਰ ਤੇ ਹਿੰਦੂ ਕਾਲਜ਼ 'ਚ ਅੰਗਰੇਜੀ ਦੇ ਪ੍ਰੋ. ਗੁਰਪ੍ਰਤਾਪ ਸਿੰਘ ਨੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ | ਇਹ ਦੋਵੇਂ ਸਮਾਗਮ ਪੰਜਾਬ ਨਾਲ ਕੇਂਦਰਿਤ ਹੋਣ ਕਾਨ ਗੁਰਪ੍ਰਤਾਪ ਨੇ ਪੰਜਾਬ 'ਤੇ ਹੀ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ | ਪਹਿਲੇ ਸ਼ੈਸਨ 'ਚ ਚੇਤਨਾ ਕੀਰ ਤੇ ਰਣਜੀਤ ਪੁਆਰ ਨਾਲ ਮਾਝਾ ਹਾਊਸ ਦੀ ਸੰਸਥਾਪਕ ਪ੍ਰੀਤੀ ਗਿੱਲ ਨੇ ਵਾਰਤਾ ਕੀਤਾ | ਇਸੇ ਤਰ੍ਹਾਂ ਦੂਜੀ ਕਿਤਾਬ ਰਣਜੀਤ ਪੁਆਰ ਦੁਆਰਾ ਰਚਿਤ ਦਾ ਵੇਲ ਐਂਡ ਦਾ ਸੋਵਰਡ ਵੀ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ 'ਤੇ ਹੀ ਆਧਾਰਿਤ ਸੀ ਜੋ ਮਹਾਰਾਜਾ ਨਾਲ ਜੁੜੀਆਂ ਔਰਤਾਂ 'ਤੇ ਕੇਂਦਰਿਤ ਸੀ | ਦੋਵਾਂ ਲੇਖਕਾਂ ਨੇ ਦੱਸਿਆ ਕਿ ਇਤਿਹਾਸ 'ਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨੂੰ ਬਹੁਤ ਸੁਨਿਹਰੀ ਕਾਲ ਵਜੋਂ ਜਿਕਰ ਕੀਤਾ ਜਾਂਦਾ ਤੇ ਉਨ੍ਹਾਂ ਦੇ ਰਾਜ ਦਾ ਗੁਣਗਾਣ ਹੁੰਦਾ ਹੈ, ਪਰ ਮਹਾਰਾਜਾ ਰਣਜੀਤ ਸਿੰਘ ਨਲ ਜੁੜੀਆਂ ਔਰਤਾਂ ਦਾ ਜਿਕਰ ਬਹੁਤ ਘੱਟ ਹੁੰਦਾ ਹੈ | ਇਸੇ ਤਰ੍ਹਾਂ ਕਿਤਾਬ ਗੈਂਗਰੀਨ ਜੋ ਦਲਿਤ ਕਹਾਣੀਆਂ ਦਾ ਸ੍ਰੰਗਹਿ ਹੈ ਦਾ ਅਨੁਵਾਦ ਅਕਸ਼ੇ ਕੁਮਾਰ ਤੇ ਨਵਦੀਪ ਸਿੰਘ ਵਲੋਂ ਕੀਤਾ ਗਿਆ ਹੈ, ਇਸ ਮੌਕੇ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਰਹੇ ਡਾ: ਗੁਰਉਪਦੇਸ਼ ਨਾਲ ਸੰਵਾਦ ਕੀਤਾ ਗਿਆ ਜਿਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ 'ਚ ਸ਼ਾਇਦ ਹੀ ਕੋਈ ਮਹਿਲਾ ਦਲਿਤ ਲੇਖਿਕਾ ਹੋਵੇ ਜਦੋਂ ਕਿ ਦਖਣੀ ਭਾਰਤ 'ਚ ਬਹੁਤ ਸਾਰੀਆਂ ਔਰਤਾਂ ਦਲਿਤ ਲੇਖਿਕਾ ਹਨ ਜੋ ਕਿ ਦਲਿਤਾਂ ਦੀਆਂ ਸਮਸਿਆਵਾਂ 'ਤੇ ਖੁੱਲ ਕੇ ਲਿਖਦੀਆਂ ਹਨ | ਉਨ੍ਹਾਂ ਮੁਤਾਬਕ ਦਲਿਤਾਂ ਦੀ ਜ਼ਿੰਦਗੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਭਾਵੇਂ ਕਿ ਹਾਲੇ ਹੋਰ ਸੁਧਾਰ ਦੀ ਲੋੜ ਹੈ | ਪ੍ਰੋਗਰਾਮ ਦੇ ਅੰਤ 'ਚ ਪ੍ਰੀਤੀ ਗਿੱਲ ਤੇ ਜਸਮੀਤ ਨਈਅਰ ਨੇ ਮਹਿਮਾਨਾ ਦਾ ਧੰਨਵਾਦ ਕੀਤਾ ਤੇ ਮਾਝਾ ਹਾਊਸ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ |

ਪਿਛਲੀ ਖ਼ਬਰ ਕਣਕ ਨਾ ਮਿਲਣ ਕਾਰਨ ਸੁਲਤਾਨਵਿੰਡ ਦੇ ਇਲਾਕਾ ਵਾਸੀਆਂ ਨੇ ਡੀਪੂ ਹੋਲਡਰ ਖਿਲਾਫ਼ ਕੱਢੀ ਭੜਾਸ <br/> ਅਗਲੀ ਖ਼ਬਰ ਹੁੰਦੀਆਂ ਚੜ੍ਹਦੇ ਸੂਰਜ ਨੂੰ ਸਲਾਮਾਂ, ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਸਾਬਕਾ ਮੰਤਰੀ ਦੇ ਰਿਹਾਇਸ਼ੀ ਇਲਾਕੇ 'ਚ ਹਨ੍ਹੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।