06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਿਸਾਨ ਦਾ ਟਰੈਕਟਰ ਤੇ ਖੇਤੀ ਸੰਦ ਜ਼ਬਤ ਕਰਨ ਖ਼ਿਲਾਫ਼ ਬੀ.ਕੇ.ਯੂ. ਉਗਰਾਹਾਂ ਵਲੋਂ ਧਰਨਾ

ਮਜੀਠਾ, 5 ਨਵੰਬਰ (ਮਨਿੰਦਰ ਸਿੰਘ ਸੋਖੀ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਇਕ ਵਫਦ ਡਾ. ਪਰਮਿੰਦਰ ਸਿੰਘ ਪੰਡੋਰੀ ਅਤੇ ਜਗਜੀਵਨ ਸਿੰਘ ਤਲਵੰਡੀ ਦੀ ਅਗਵਾਈ ਹੇਠ ਪਿੰਡ ਪੁਰਾਣਾ ਤਨੇਲ ਥਾਣਾ ਮੱਤੇਵਾਲ ਦੇ ਕਿਸਾਨ ਗੁਰਪਾਲ ਸਿੰਘ ਦੇ ਮਸਲੇ ਸੰਬੰਧੀ ਡੀ.

ਅਜੀਤ ਡੈਸਕ 06-11-2026
ਮਜੀਠਾ, 5 ਨਵੰਬਰ (ਮਨਿੰਦਰ ਸਿੰਘ ਸੋਖੀ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਇਕ ਵਫਦ ਡਾ. ਪਰਮਿੰਦਰ ਸਿੰਘ ਪੰਡੋਰੀ ਅਤੇ ਜਗਜੀਵਨ ਸਿੰਘ ਤਲਵੰਡੀ ਦੀ ਅਗਵਾਈ ਹੇਠ ਪਿੰਡ ਪੁਰਾਣਾ ਤਨੇਲ ਥਾਣਾ ਮੱਤੇਵਾਲ ਦੇ ਕਿਸਾਨ ਗੁਰਪਾਲ ਸਿੰਘ ਦੇ ਮਸਲੇ ਸੰਬੰਧੀ ਡੀ.ਐੱਸ.ਪੀ. ਮਜੀਠਾ ਨੂੰ ਮਿਲਣ ਮਜੀਠਾ ਦਫ਼ਤਰ ਪਹੁੰਚਿਆ। ਜ਼ਿਕਰਯੋਗ ਹੈ ਕਿ ਕਿਸਾਨ ਗੁਰਪਾਲ ਸਿੰਘ ਖ਼ਿਲਾਫ਼ ਸਿਆਸੀ ਦਬਾਅ ਹੇਠ ਦਰਜ ਕੀਤੇ ਪਰਚੇ ਦੀ ਪੜਤਾਲ ਚੱਲ ਰਹੀ ਹੈ। ਆਗੂਆਂ ਦੱਸਿਆ ਕਿ ਬੀਤੇ ਦਿਨੀਂ ਕਿਸਾਨ ਪਰਿਵਾਰ ਵਲੋਂ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ ਤਾਂ ਵੱਡੀ ਗਿਣਤੀ ਵਿਚ ਪਹੁੰਚੀ ਪੁਲਿਸ ਨੇ ਟਰੈਕਟਰ ਅਤੇ ਹੋਰ ਖੇਤੀ ਸੰਦ ਆਪਣੇ ਕਬਜ਼ੇ ਵਿਚ ਲੈ ਲਏ। ਇਸ ਧੱਕੇਸ਼ਾਹੀ ਖ਼ਿਲਾਫ਼ ਡੀ.ਐੱਸ.ਪੀ. ਮਜੀਠਾ ਦਫਤਰ ਪਹੁੰਚੇ ਆਗੂਆਂ ਨੂੰ ਡੀ.ਐੱਸ.ਪੀ ਮੌਕੇ ’ਤੇ ਨਹੀਂ ਮਿਲੇ। ਯੂਨੀਅਨ ਵਲੋਂ ਪਹਿਲਾਂ ਡੀ.ਐੱਸ.ਪੀ. ਦਫ਼ਤਰ ਅਤੇ ਫਿਰ ਮੁੱਖ ਸੜਕ ’ਤੇ ਧਰਨਾ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਧਰਨੇ ਦੇ ਦਬਾਅ ਹੇਠ ਦੇਰ ਸ਼ਾਮ ਮੱਤੇਵਾਲ ਥਾਣੇ ਤੋਂ ਟਰੈਕਟਰ ਅਤੇ ਹੋਰ ਸਾਮਾਨ ਮਾਲਕਾਂ ਨੂੰ ਵਾਪਸ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ। ਕਿਸਾਨ ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਪਰਿਵਾਰ ਨੂੰ ਮੁੜ ਕਣਕ ਬੀਜਣ ਤੋਂ ਰੋਕਿਆ ਗਿਆ ਤਾਂ ਯੂਨੀਅਨ ਖੁਦ ਕਣਕ ਦੀ ਬਿਜਾਈ ਕਰਵਾਏਗੀ । ਇਸ ਮੌਕੇ ਸੀਨੀਅਰ ਆਗੂ ਡਾ. ਪਰਮਿੰਦਰ ਸਿੰਘ ਪੰਡੋਰੀ ਅਤੇ ਬਾਬਾ ਜਗਜੀਵਨ ਸਿੰਘ ਤਲਵੰਡੀ ਦੇ ਨਾਲ ਕੁਲਬੀਰ ਸਿੰਘ ਜੇਠੂਵਾਲ, ਦਲਬੀਰ ਸਿੰਘ ਮੱਝਵਿੰਡ, ਰਾਣਾ ਫਤਹਿਗੜ੍ਹ ਸ਼ੁਕਰਚੱਕ, ਅਮਨਪ੍ਰੀਤ ਸਿੰਘ ਟਰਪਈ, ਜਿੰਦੀ ਟਰਪਈ, ਨਿਰਵੈਰ ਸਿੰਘ ਪਠਾਨਨੰਗਲ, ਗਿਆਨ ਸਿੰਘ ਕੰਦੋਵਾਲੀ, ਰਣਜੀਤ ਸਿੰਘ ਕੰਗ, ਸਾਹਿਬ ਸਿੰਘ ਮੱਝਪੁਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ‘ਟੈਕਕਾਮ’ ਦਾ ਸਮਾਗਮ ਅਗਲੀ ਖ਼ਬਰ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।