24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਅੱਗ ਭੜਕੀ, ਅੱਗ ਬੁਝਾਊ ਗੱਡੀਆਂ ਵੀ ਦੇਰੀ ਨਾਲ ਪੁੱਜੀਆਂ-ਸੋਨੀ <br/>

ਸਥਾਨਕ ਰਾਮ ਬਾਗ ਵਿਖੇ ਅੱਗ ਲੱਗਣ ਵਾਲੀਆਂ ਦੁਕਾਨਾਂ 'ਤੇ ਜਾਇਜ਼ਾ ਲੈਣ ਪੁੱਜੇ ਸਾ: ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ | ਤਸਵੀਰ : ਨਿਰਮਲ ਸਟੂਡੀਓ <br/> 29-05-2026
ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)-ਸਥਾਨਕ ਇਤਿਹਾਸਕ ਰਾਮ ਬਾਗ ਵਿਖੇ ਤਿੰਨ ਦਰਜ਼ਨ ਦੇ ਕਰੀਬ ਦੁਕਾਨਾਂ ਨੂੰ ਅੱਗ ਲੱਗਣ ਤੇ ਇਕ ਵਿਅਕਤੀ ਦੀ ਮੌਤ ਹੋ ਜਾਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੋਸ਼ ਲਾਇਆ ਕਿ ਇਹ ਅੱਗ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਲੱਗੀ ਹੈ, ਜਿਸ ਨੂੰ ਬੁਝਾਉਣ ਲਈ ਅੱਗ ਬੁਝਾਊ ਗੱਡੀਆਂ ਵੀ ਦੇਰੀ ਨਾਲ ਪੁੱਜੀਆਂ ਹਨ | ਅੱਜ ਦੇਰ ਸ਼ਾਮ ਕੌਂਸਲਰ ਵਿਕਾਸ ਸੋਨੀ ਤੇ ਹੋਰ ਕਾਂਗਰਸੀਆਂ ਨਾਲ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਸ੍ਰੀ ਸੋਨੀ ਨੇ ਕਿਹਾ ਕਿ ਅੱਗ ਇਕ ਦੁਕਾਨ ਤੋਂ ਹੁੰਦੀ ਹੋਈ ਇਹ ਅੱਗ ਬਾਕੀ ਦੁਕਾਨਾਂ ਨੂੰ ਲੱਗੀ ਹੈ ਅਤੇ ਜੇਕਰ ਪਹਿਲੀ ਦੁਕਾਨ ਤੋਂ ਅੱਗ ਬੁਝਾ ਲਈ ਜਾਂਦੀ ਤਾਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਬਾਂਸ ਤੇ ਪੌੜੀਆਂ ਦੀਆਂ ਦੁਕਾਨਾਂ ਚਲਾਉਂਦੇ ਇਹ ਸਾਰੇ ਦੁਕਾਨਦਾਰ ਗਰੀਬ ਤਬਕੇ ਦੇ ਬੰਦੇ ਹਨ ਜਿਨ੍ਹਾਂ ਲਈ ਸਰਕਾਰ ਨੂੰ ਮਾਲੀ ਸਹਾਇਤਾ ਦਾ ਐਲਾਨ ਕਰਕੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣੀ ਚਾਹੀਦੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੰਤ ਭੂਰੀ ਵਾਲਿਆਂ ਵਲੋਂ ਨਿਰਮਾਣ ਅਧੀਨ ਲੰਗਰ ਹਾਲ ਦੀ ਚੌਥੀ ਮੰਜ਼ਿਲ ਦ... ਅਗਲੀ ਖ਼ਬਰ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ 'ਚ ਕਰੀਅਰ ਗਾਈਡੈਂਸ ਵਰਕਸ਼ਾਪ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।