09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਵਾਂ ਸੂਬਾ ਪ੍ਰਧਾਨ ਲਗਾਉਣ ਤੋਂ ਬਾਅਦ ਭਾਜਪਾ ਦੇ ਨਵੇੇਂ ਜ਼ਿਲ੍ਹਾ ਪ੍ਰਧਾਨ ਲਗਾਉਣ ਦੀ ਤੇਜ਼ ਹੋਈ ਚਰਚਾ

ਅਜੀਤ ਡੈਸਕ 30-05-2026
ਅੰਮ੍ਰਿਤਸਰ, 29 ਮਈ (ਹਰਮਿੰਦਰ ਸਿੰਘ)- ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਹੁਣ ਅੰਮ੍ਰਿਤਸਰ ਸ਼ਹਿਰੀ ਸਮੇਤ ਹੋਰ ਜ਼ਿਲ੍ਹਿਆਂ ਦੇ ਨਵੇਂ ਪ੍ਰਧਾਨ ਲਗਾਉਣ ਦੀ ਚਰਚਾ ਤੇਜ਼ ਹੋ ਗਈ ਹੈ। ਭਾਜਪਾ ਵਰਕਰਾਂ ਵਲੋਂ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਗਲੇ ਦਿਨਾਂ ਵਿਚ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਵੀ ਬਦਲ ਸਕਦਾ ਹੈ। ਦੱਸਣਯੋਗ ਹੈ ਹਰਵਿੰਦਰ ਸਿੰਘ ਸੰਧੂ ਇਸ ਵੇਲੇ ਅੰਮ੍ਰਿਤਸਰ ਤੋਂ ਭਾਜਪਾ ਦੇ ਪ੍ਰਧਾਨ ਹਨ ਜਿਨ੍ਹਾਂ ਦੇ ਕਾਰਜ ਕਾਲ ਦੌਰਾਨ ਪਾਰਲੀਮੈਂਟ ਅਤੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ। ਪਰ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਸ਼ਹਿਰੀ ਇਲਾਕਿਆਂ ‘ਚੋਂ ਉਮੀਦ ਨਾਲੋਂ ਘੱਟ ਵੋਟਾਂ ਪਈਆਂ। ਨਿਗਮ ਚੋਣਾਂ ਦੌਰਾਨ ਨਗਰ ਨਿਗਮ ਅੰਮ੍ਰਿਤਸਰ ਦੀਆਂ 85 ਵਾਰਡਾਂ ‘ਚੋਂ ਭਾਜਪਾ ਦੇ 9 ਉਮੀਦਵਾਰ ਜਿੱਤ ਹਾਸਲ ਕਰ ਸਕੇ। ਜਿਨ੍ਹਾਂ ਵਿਚੋਂ ਵੀ ਕੁਝ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਕਈ ਸੀਨੀਅਰ ਲੀਡਰਸ਼ਿਪ ਪਾਰਟੀ ਦੇ ਸਥਾਨਕ ਅਹੁਦੇਦਾਰਾਂ ਦੀ ਕਾਰਜਪ੍ਰਣਾਲੀ ਨੂੰ ਨਾਖੁਸ਼ ਹਨ ਅਤੇ ਅਗਾਮੀ ਵਿਧਾਨ ਸਭਾ ਭਾਜਪਾ ਅੰਮ੍ਰਿਤਸਰ ਸ਼ਹਿਰੀ ‘ਚੋਂ ਚੰਗੇ ਨਤੀਜੇ ਹਾਸਲ ਕਰਨਾ ਚਾਹੁੰਦੇ ਹੈ। ਇਸ ਲਈ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਸਥਾਨਕ ਬਾਡੀ ਨੂੰ ਬਦਲਿਆ ਜਾ ਸਕਦਾ ਹੈ। ਭਾਜਪਾ ਵਰਕਰਾਂ ‘ਚ ਚਰਚਾ ਹੈ ਨਵੇਂ ਪ੍ਰਧਾਨ ਨਿਯੁਕਤੀ ਹੋ ਸਕਦੀ ਹੈ। ਵਰਕਰਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਮੌਜੂਦਾ ਪ੍ਰਧਾਨ ਦਾ ਕਾਰਜ ਕਾਲ ਤਿੰਨ ਸਾਲ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਉਸ ਦੀ ਜਗ੍ਹਾ ‘ਤੇ ਕੋਈ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਹੈ। ਨਵੇਂ ਪ੍ਰਧਾਨ ਦੇ ਲਈ ਮਾਨਵ ਤਨੇਜਾ, ਚੰਦਰ ਸੇਖ਼ਰ ਸ਼ਰਮਾ, ਸੁਖਮਿੰਦਰ ਸਿੰਘ ਪਿੰਟੂ, ਸਲਿਲ ਕਪੂਰ, ਰਾਜਿੰਦਰ ਕੁਮਾਰ ਪੱਪੂ ਮਹਾਜਨ, ਦੇ ਨਾਵਾਂ ਦੀ ਚਰਚਾ ਹੈ। ਜਿਸ ਤਰ੍ਹਾਂ ਕਿ ਅੰਮ੍ਰਿਤਸਰ ਧਾਰਮਿਕ ਨਗਰੀ ਹੈ ਅਤੇ ਇਸ ਦੀ ਭਾਜਪਾ ਵਲੋਂ ਜੇਕਰ ਸਿੱਖ ਦੇ ਸਿਰ ‘ਤੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਪਾਈ ਜਾਂਦੀ ਹੈ ਤਾਂ ਹੋ ਸਕਦਾ ਹੈ ਪਹਿਲੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੂੰ ਮੁੜ ਮੌਕਾ ਮਿਲ ਸਕਦਾ ਹੈ । ਉਨ੍ਹਾਂ ਨੂੰ ਇਸ ਵਾਰ ਪਹਿਲਾਂ ਦੇ ਮੁਕਾਬਲੇ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ। ਇਸ ਦੇ ਨਾਲ ਹੀ ਪਾਰਟੀ ਦੇ ਵਫਾਦਾਰ ਮੰਨੇ ਜਾਣ ਵਾਲੇ ਸੁਖਮਿੰਦਰ ਸਿੰਘ ਪਿੰਟੂ ਰੰਧਾਵਾ ‘ਤੇ ਵੀ ਇਹ ਜ਼ਿੰਮੇਵਾਰੀ ਪਾਈ ਸਕਦੀ ਹੈ। ਜੋ ਤਿੰਨ ਵਾਰ ਕੌਂਸਲਰ ਰਹਿ ਚੁਕੇ ਹਨ ਅਤੇ ਇਕ ਵਾਰ ਪਾਰਟੀ ਵਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਚੋਣ ਲੜ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਉਹ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਨਿਭਾ ਚੁਕੇ ਹਨ।
ਪਿਛਲੀ ਖ਼ਬਰ ਰਮਦਾਸ ’ਚ ਅਕਾਲੀ ਦਲ ਬਾਦਲ ਦਾ ਸ਼ਾਨਦਾਰ ਪ੍ਰਦਰਸ਼ਨ * ਸਮਰਾ ਨੇ ਤਰਿੰਦਰਸ਼ੇਰ ਸਿੰਘ ਸ਼ੇਰਾ ਨੂੰ ਕੀਤਾ ਸਨਮਾਨਿਤ * ਲੋਕਾਂ ਦੀ... ਅਗਲੀ ਖ਼ਬਰ ਰਮਦਾਸ ’ਚ ਜਿੱਤ ਤੋਂ ਬਾਅਦ ਧਾਲੀਵਾਲ ਦੀ ਅਗਵਾਈ ’ਚ ਕੱਢਿਆ ਗਿਆ ਜੇਤੂ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।