08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅੰਮਿ੍ਤਸਰ ਦੀਆਂ ਤੰਗ ਗਲੀਆਂ, ਬਾਜ਼ਾਰਾਂ 'ਚ ਬਣੇ ਅਣ-ਅਧਿਕਾਰਤ ਹੋਟਲ ਵੀ ਨਾ ਬਣ ਜਾਣ ਕਿਤੇ ਵੱਡੇ ਹਾਦਸੇ ਦਾ ਸਬੱਬ

ਅਜੀਤ ਡੈਸਕ 05-06-2026
ਅੰਮਿ੍ਤਸਰ, 4 ਜੂਨ (ਹਰਮਿੰਦਰ ਸਿੰਘ)-ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿਚ ਇਕ ਹੋਟਲ 'ਚ ਭਿਆਨਕ ਅੱਗ ਲੱਗਣ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਹੈ | ਅੰਮਿ੍ਤਸਰ ਸ਼ਹਿਰ ਜੋ ਸੈਰ ਸਪਾਟੇ ਵਜੋਂ ਵਿਕਸਤ ਹੋਇਆ ਹੈ, ਇੱਥੇ ਵੀ ਹਰ ਰੋਜ਼ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਇਥੇ ਪਹੁੰਚਦੇ ਹਨ ਜੋ ਇੱਥੇ ਵੱਖ-ਵੱਖ ਹੋਟਲਾਂ ਵਿਚ ਰੁਕਦੇ ਹਨ, ਜਿਸ ਕਾਰਨ ਸ਼ਹਿਰ 'ਚ ਵੱਡੇ ਪੱਧਰ ਤੇ ਹੋਟਲ ਉਸਰ ਚੁਕੇ ਹਨ ਜਾ ਉਸਰ ਰਹੇ ਹਨ | ਇਨ੍ਹਾਂ ਵਿਚੋਂ ਬਹੁਤ ਸਾਰੇ ਹੋਟਲ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗਕੇ ਅਣ-ਅਧਿਕਾਰਤ ਤੌਰ 'ਤੇ ਬਣੇ ਹਨ ਤੇ ਕਈ ਹੋਰ ਤਿਆਰ ਹੋ ਰਹੇ ਹਨ ਪਰ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਜੋ ਸ਼ਾਇਦ ਦਿੱਲੀ ਵਰਗੇ ਕਿਸੇ ਵੱਡੇ ਹਾਦਸੇ ਦੇ ਇੰਤਜਾਰ 'ਚ ਹਨ | ਦਿੱਲੀ ਵਿਖੇ ਵਾਪਰੇ ਹੋਟਲ ਅਗਨੀ ਦੀ ਘਟਨਾ ਕਾਰਨ ਹਰ ਹਿਰਦੇ 'ਤੇ ਗਹਿਰੀ ਠੇਸ ਪਹੁੰਚੀ ਹੈ | ਇਸ ਹੋਟਲ ਵਿਚ ਵੱਡੇ ਪੱਧਰ 'ਤੇ ਵਿਦੇਸ਼ੀ ਸੈਲਾਨੀ ਰੁਕੇ ਹੋਏ ਹਨ, ਜਿਨ੍ਹਾਂ ਵਿਚੋਂ ਦੋ ਦਰਜਨ ਦੇ ਕਰੀਬ ਲੋਕ ਮੌਤ ਦੇ ਮੂੰਹ 'ਚ ਜਾ ਚੁਕੇ ਹਨ | ਅੰਮਿ੍ਤਸਰ ਜੋ ਇਤਿਹਾਸਕ ਅਤੇ ਧਾਰਮਿਕ ਨਗਰੀ ਹੋਣ ਕਰਕੇ ਇਥੇ ਵੀ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ | ਵੱਖ-ਵੱਖ ਹੋਟਲਾਂ ਵਿਚ ਰੁਕਦੇ ਹਨ | ਛੁੱਟੀਆਂ ਦੇ ਦਿਨਾਂ 'ਚ ਸੈਲਾਨੀਆਂ ਦੀ ਗਿਣਤੀ ਇੰਨੀ ਵੱਧ ਜਾਂਦੀ ਹੈ ਹੋਟਲਾਂ, ਗੈਸਟ ਹਾਊਸਾਂ ਦੇ ਕਮਰੇ ਘੱਟ ਪੈ ਜਾਂਦੇ ਹਨ | ਹੋਟਲਾਂ ਦਾ ਕਾਰੋਬਾਰ ਵੱਧਣ ਕਾਰਨ ਸ਼ਹਿਰ ਦੇ ਹਰ ਪਾਸੇ ਹੋਟਲਾਂ ਦਾ ਨਿਰਮਾਣ ਹੋ ਰਿਹਾ ਹੈ | ਇਥੋਂ ਤੱਕ ਤੰਗ ਗਲੀਆਂ, ਬਾਜ਼ਾਰਾਂ ਵਿਚ ਵੀ ਜਿੱਥੇ ਪੈਦਲ ਹੀ ਲੰਘਿਆ ਜਾ ਸਕਦਾ ਹੈ 'ਚ ਧੜੱਲੇ ਨਾਲ ਹੋਟਲਾਂ ਦਾ ਨਿਰਮਾਣ ਹੋ ਰਿਹਾ ਹੈ | ਇਨ੍ਹਾਂ ਵਿਚੋਂ ਕਈ ਹੋਟਲ ਤਾਂ 10 ਫੁੱਟ ਤੋਂ ਵੀ ਘੱਟ ਚੌੜੀਆਂ ਗਲੀਆਂ 'ਚ ਬਣੇ ਹਨ | ਇਹ ਹੋਟਲ ਨਾ ਤਾਂ ਸੁਰੱਖਿਆ ਦੀ ਸ਼ਰਤਾਂ ਪੂਰੀਆਂ ਕਰਦੇ ਹਨ, ਨਾ ਹੀ ਨਿਯਮਾਂ ਅਨੁਸਾਰ ਹੀ ਬਣੇ ਹਨ ਅਤੇ ਨਾ ਹੀ ਇਨ੍ਹਾਂ ਦਾ ਨਕਸ਼ਾ ਪਾਸ ਹੋਇਆ ਹੈ | ਹਰ ਬਹੁ ਮੰਜਿਲੀ ਹੋਟਲ ਵਿਚ ਲਿਫਟਾਂ ਲੱਗੀਆਂ ਹੋਈਆਂ ਪਰ ਸੁਰੱਖਿਆ ਦੀ ਦਿ੍ਸ਼ਟੀ ਨਾਲ ਹਰ ਹੋਟਲ ਦੇ ਅੰਦਰ ਅਤੇ ਬਾਹਰ ਐਮਰਜੰਸੀ ਹਾਲਾਤਾਂ ਲਈ ਪੌੜੀਆਂ ਦਾ ਹੋਣਾ ਜਰੂਰੀ ਹੁੰਦਾ ਹੈ | ਇਸ ਤੋਂ ਇਲਾਵਾ ਫਾਇਰ ਸੇਫਟੀ ਯੂਨਿਟ ਵੀ ਸਥਾਪਤ ਹੋਣਾ ਲਾਜਮੀ ਹੁੰਦਾ ਹੈ ਪਰ ਇਥੇ ਬਣੇ ਬਹੁਤ ਸਾਰੇ ਹੋਟਲਾਂ ਵਿਚ ਨਾ ਤਾਂ ਐਮਰਜੰਸੀ ਪੌੜੀਆਂ ਹਨ ਅਤੇ ਨਾ ਹੀ ਫਾਇਰ ਸੇਫਟੀ ਯੂਨਿਟ ਲੱਗੇ ਹਨ, ਜਿਸ ਕਾਰਨ ਕਿਸੇ ਵੀ ਐਮਰਜੰਸੀ ਹਾਲਤਾਂ ਵਿਚ ਅਜਿਹੇ ਹੋਟਲਾਂ 'ਚੋਂ ਨਿਕਲਣਾ ਮੁਸ਼ਕਿਲ ਹੋਵੇਗਾ | ਅਜਿਹੇ ਅਣ­-ਅਧਿਕਾਰਤ ਹੋਟਲ ਦੇ ਬਣਨ ਦੌਰਾਨ ਨਿਗਮ ਵਲੋਂ ਕਾਰਵਾਈ ਕਰਦੇ ਕਈ ਹੋਟਲਾਂ ਦੇ ਨਿਰਮਾਣ ਕਾਰਜ ਬੰਦ ਕਰਵਾਏ ਜਾਂਦੇ ਹਨ ਅਤੇ ਕਈਆਂ ਨੂੰ ਸੀਲ ਵੀ ਕੀਤਾ ਜਾਂਦਾ ਹੈ ਪਰ ਨਿਗਮ ਦੀ ਇਹ ਕਾਰਵਾਈ ਕੇਵਲ ਖਾਨਾਪੂਰਤੀ ਹੁੰਦੀ ਹੈ | ਆਮ ਤੌਰ 'ਤੇ ਦੇਖਣ ਵਿਚ ਆਇਆ ਹੈ ਕਿ ਤੰਗ ਗਲੀਆਂ ਅਤੇ ਬਾਜ਼ਾਰਾਂ ਵਿਚ ਬਣੀਆਂ ਇਮਾਰਤਾਂ 'ਚ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਥੇ ਫਾਇਰ ਬਿ੍ਗੇਡ ਅਤੇ ਬਚਾਅ ਟੀਮਾਂ ਨੂੰ ਪਹੁਚਣ 'ਚ ਵੀ ਮੁਸ਼ਕਿਲ ਹੁੰਦੀ ਹੈ | ਇਸ ਸੰਬੰਧ ਵਿਚ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਸੁਰੱਖਿਆ ਦੀ ਦਿ੍ਸ਼ਟੀ ਨਾਲ ਅਜਿਹੇ ਹੋਟਲਾਂ ਦੇ ਫਾਇਰ ਸੇਫਟੀ ਯੰਤਰਾਂ ਅਤੇ ਪੌੜੀਆਂ ਦੀ ਜਾਂਚ ਲਈ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ |
ਪਿਛਲੀ ਖ਼ਬਰ ਅਮਿਤੋਜ ਕੌਰ 'ਐਮੀ' ਦੀ ਪਲੇਠੀ ਕਾਵਿ ਪੁਸਤਕ ਦੀ ਉਸਤਾਦ ਪੂਰਨ ਚੰਦ ਵਡਾਲੀ ਵਲੋਂ ਘੁੰਡ ਚੁਕਾਈ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।