24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੰਚ ਪ੍ਰਧਾਨੀ ਜਥੇ ਵਲੋਂ ਘੱਲੂਘਾਰੇ ਯਾਦਗਾਰੀ ਸਮਾਗਮ ਵਿਚ ਪੁਲਿਸ ਤੇ ਸਰਕਾਰ ਦੀ ਵੱਡੀ ਹਾਜ਼ਰੀ ਅਤੇ ਸਰਗਰਮੀ ਦੀ ਕਰੜੀ ਨਿਖੇਧੀ

ਅਜੀਤ ਡੈਸਕ 07-06-2026
ਅੰਮਿ੍ਤਸਰ, 6 ਜੂਨ (ਜੱਸ)-ਪੰਚ ਪ੍ਰਧਾਨੀ ਜਥੇ ਵਲੋਂ ਅੱਜ ਤੀਜੇ ਘੱਲੂਘਾਰੇ ਦੀ ਯਾਦ ਵਿਚ ਅਕਾਲ ਤਖਤ ਸਾਹਿਬ ਵਿਖੇ ਹੋਏ ਸ਼ਹੀਦੀ ਸਮਾਗਮ ਦੌਰਾਨ ਪੁਲਿਸ ਤੇ ਸਰਕਾਰ ਦੀ ਕਥਿੱਤ ਵੱਡੀ ਹਾਜ਼ਰੀ ਅਤੇ ਸਰਗਰਮੀ ਦੀ ਕਰੜੀ ਨਿਖੇਧੀ ਕੀਤੀ ਗਈ ਹੈ | ਪੰਚ ਪ੍ਰਧਾਨੀ ਜਥੇ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਗਾਜ਼ੀ ਵਲੋਂ ਜਾਰੀ ਬਿਆਨ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਖਾਲਸਾ ਪੰਥ ਦੇ ਸਮਾਗਮ ਵਿਚ ਦਖਲਅੰਦਾਜ਼ੀ ਦੀ ਇਜਾਜ਼ਤ ਦੇਣਾ ਬੇਹੱਦ ਮੰਦਭਾਗੀ ਤੇ ਗ਼ੈਰ ਸਿਧਾਂਤਕ ਕਾਰਵਾਈ ਹੈ | ਜੇਕਰ ਸ਼੍ਰੋਮਣੀ ਕਮੇਟੀ ਇੰਨਾ ਸਮਾਗਮਾਂ ਦਾ ਪ੍ਰਬੰਧ ਕਰਨ ਤੋਂ ਅਸਮਰੱਥ ਹੈ ਤਾਂ ਖਾਲਸਾ ਪੰਥ ਦੇ ਜਥੇ ਇਹ ਜ਼ਿੰਮੇਵਾਰੀ ਨਿਭਾਉਣਗੇ | ਪਰ ਸਿੱਖ ਪੰਥ ਦੇ ਸਮਾਗਮਾਂ ਵਿਚ ਇੰਝ ਪੁਲਿਸ ਤੇ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਬੇਰੁਜ਼ਗਾਰ ਨੌਜਵਾਨਾਂ 'ਤੇ ਲਾਠੀਚਾਰਜ ਸਰਕਾਰੀ ਬੇਇਨਸਾਫ਼ੀ-ਪ੍ਰੋ: ਚਾਵਲਾ <br/> ਅਗਲੀ ਖ਼ਬਰ ਪਿੰਡ ਰਾਜਪੁਰ-ਬੁਤਾਲਾ ਵਿਖੇ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਕਈ ਆਗੂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਹੋਏ ਸ਼ਾਮਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।