24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਿਸ਼ਰਾ ਸਿੰਘ ਕਲੋਨੀ 'ਚ ਹਫ਼ਤਾਵਾਰੀ ਧਾਰਮਿਕ ਸਮਾਗਮ ਅੱਜ

ਅਜੀਤ ਡੈਸਕ 07-06-2026
ਅੰਮਿ੍ਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਗੁਰੂ ਨਗਰੀ ਵਿਚ ਚਲਾਈ ਜਾ ਰਹੀ ਹਫ਼ਤਾਵਾਰੀ ਧਾਰਮਿਕ ਸਮਾਗਮਾਂ ਦੀ ਲੜੀ ਦੌਰਾਨ ਇਸ ਵਾਰ 7 ਜੂਨ ਐਤਵਾਰ ਦਾ ਸਮਾਗਮ ਜੂਨ 1984 ਦੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ, ਜੋ ਸਵੇਰੇ 8 ਤੋਂ 10.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਮਿਸ਼ਰਾ ਸਿੰਘ ਕਲੋਨੀ, ਤਰਨ ਤਾਰਨ ਰੋਡ ਵਿਖੇ ਹੋਵੇਗਾ | ਭਾਈ ਜਸਬੀਰ ਸਿੰਘ ਬੈਂਕ ਵਾਲੇ ਅਤੇ ਅਵਤਾਰ ਸਿੰਘ ਖ਼ਾਲਸਾ ਅਨੁਸਾਰ ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ ਤੇ ਸਹਿਜ ਪਾਠ ਦੇ ਭੋਗ ਤੋਂ ਇਲਾਵਾ ਵੱਖ ਵੱਖ ਨਿਸ਼ਕਾਮ ਜਥਿਆਂ ਵਲੋਂ ਸ਼ਬਦ ਕੀਰਤਨ, ਨਾਮ ਸਿਮਰਨ ਤੇ ਗੁਰਮਤਿ ਵਿਚਾਰਾਂ ਸਰਵਨ ਕਰਾਈਆਂ ਜਾਣਗੀਆਂ |

ਪਿਛਲੀ ਖ਼ਬਰ ਜੂਨ '84 ਘੱਲੂਘਾਰਾ ਦਿਵਸ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ) ਅਤੇ ਪਿੰਡ ਸੁਲਤਾਨਵਿੰਡ ਵਿਚ ਮੁਕੰਮਲ ਬੰਦ, ਅਮਨ-ਸ਼ਾਂ... ਅਗਲੀ ਖ਼ਬਰ ਪੰਚ ਪ੍ਰਧਾਨੀ ਜਥੇ ਵਲੋਂ ਘੱਲੂਘਾਰੇ ਯਾਦਗਾਰੀ ਸਮਾਗਮ ਵਿਚ ਪੁਲਿਸ ਤੇ ਸਰਕਾਰ ਦੀ ਵੱਡੀ ਹਾਜ਼ਰੀ ਅਤੇ ਸਰਗਰਮੀ ਦੀ ਕਰੜੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।