25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਡੇਰਾ ਬਾਬਾ ਨਾਨਕ ਤੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਪੁੱਜੀ ਪੈਦਲ ਯਾਤਰਾ ਦਾ ਨਿੱਘਾ ਸਵਾਗਤ

ਅਜੀਤ ਡੈਸਕ 08-06-2026
ਬਾਬਾ ਬਕਾਲਾ ਸਾਹਿਬ, 7 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਪੈਦਲ ਯਾਤਰਾ, ਬੀਤੀ ਦੇਰ ਰਾਤ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਪੁੱਜੀ, ਇਥੇ ਵਿਸ਼ਰਾਮ ਉਪਰੰਤ ਸਵੇਰੇ ਅੰਮਿ੍ਤ ਵੇਲੇ ਇਹ ਸੰਗਤ ਦੇ ਰੂਪ ਵਿਚ ਯਾਤਰਾ ਗੁਰਮਤਿ ਪ੍ਰਚਾਰ ਸਭਾ ਬਾਬਾ ਬਕਾਲਾ ਸਾਹਿਬ ਦੇ ਖਜ਼ਾਨਚੀ ਮਰਹੂਮ ਗਿਆਨੀ ਕੁਲਵੰਤ ਸਿੰਘ ਕਾਰਾਂ ਵਾਲੇ ਦੇ ਗ੍ਰਹਿ ਪੁੱਜੀ, ਜਿੱਥੇ ਭਾਈ ਮਨਜਿੰਦਰ ਸਿੰਘ ਹੀਰਾ ਦੀ ਅਗਵਾਈ ਹੇਠ ਸੰਗਤਾਂ ਵਲੋਂ ਇਸ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ | ਜਥੇ ਦੀ ਜਲ ਪਾਣੀ ਨਾਲ ਸੇਵਾ ਕੀਤੀ ਗਈ ਅਤੇ ਯਾਤਰਾ ਵਿਚ ਸ਼ਾਮਿਲ ਸਾਰੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਇਹ ਸੰਗਤ ਅਗਲੇ ਪੜਾਅ ਲਈ ਰਵਾਨਾ ਹੋਈ | ਜਥੇ ਦਾ ਸਵਾਗਤ ਕਰਨ ਵਾਲਿਆਂ 'ਚ ਗੁਰਦੀਪ ਸਿੰਘ ਐੱਮ. ਸੀ., ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਨੀਡਜ ਹੋਲਸੇਲ ਵਾਲੇ, ਬਲਵਿੰਦਰ ਸਿੰਘ ਲੋਹੀਆਂ, ਹਰਜਿੰਦਰ ਸਿੰਘ ਕੁੱਕੂ, ਹਰਦੀਪ ਸਿੰਘ, ਸਰਵਨ ਸਿੰਘ, ਜਤਿੰਦਰ ਸਿੰਘ ਮੋਨੂੰ, ਨਵਤੇਜ ਸਿੰਘ ਬੱਬੂ, ਜਸਪਾਲਪ੍ਰੀਤ ਸਿੰਘ ਗੋਲਡੀ, ਪ੍ਰਭਨੂਰ ਸਿੰਘ ਕੈਨੇਡਾ, ਗੁਰਸ਼ਾਨ ਸਿੰਘ, ਮਨਕੀਰਤ ਸਿੰਘ, ਜਪਕੀਰਤ ਸਿੰਘ, ਪੰਥਨੂਰ ਸਿੰਘ, ਸਹਿਜਦੀਪ ਸਿੰਘ, ਕਵਲ ਸਠਿਆਲਾ, ਅਭੀਜੀਤ ਸਿੰਘ, ਆਦਰਸ਼ਪਾਲ ਸਿੰਘ, ਬਲਵਿੰਦਰ ਕੌਰ, ਪਿ੍ੰ: ਗੁਰਿੰਦਰ ਕੌਰ ਸਠਿਆਲਾ, ਰੋਜਪ੍ਰੀਤ ਕੌਰ, ਅਮਰਜੀਤ ਕੌਰ ਬਟਾਲਾ, ਪਰਮਜੀਤ ਕੌਰ, ਅਭੈਜੀਤ ਸਿੰਘ, ਮਨਜੀਤ ਕੌਰ, ਜਸਬੀਰ ਕੌਰ, ਸਤਨਾਮ ਕੌਰ, ਸਤਿਬੀਰ ਕੌਰ, ਅੰਮਿ੍ਤਪਾਲ ਕੌਰ, ਵੀਰਪਾਲ ਕੌਰ, ਆਦਿ ਦੇ ਨਾਮ ਵਰਨਣਯੋਗ ਹਨ |
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ-ਜਥੇਦਾਰ ਕੁਲਦੀਪ ਸਿੰਘ ਨਾਹਰਾ ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਐੱਸ.ਆਈ.ਆਰ. ਸਪੈਸ਼ਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।