11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਵੱਡਾ ਹਨੂੰਮਾਨ ਮੰਦਰ ਸ੍ਰੀ ਦੁਰਗਿਆਣਾ ਤੀਰਥ ਅੰਮਿ੍ਤਸਰ ਵਿਖੇ ਸਤਿਸੰਗ ਸਮਾਗਮ ਕਰਵਾਇਆ

ਅਜੀਤ ਡੈਸਕ 09-06-2026
ਅੰਮਿ੍ਤਸਰ, 8 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਵੱਡਾ ਹਨੂੰਮਾਨ ਮੰਦਰ ਸ੍ਰੀ ਦੁਰਗਿਆਣਾ ਤੀਰਥ ਅੰਮਿ੍ਤਸਰ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ 'ਚ ਸਾਧਵੀ ਵਿਰੇਸ਼ਾ ਭਾਰਤੀ ਨੇ ਸ਼ਰਧਾਲੂਆਂ ਨੂੰ ਆਧਿਆਤਮਿਕਤਾ ਨਾਲ ਜੋੜਦੇ ਹੋਏ ਕਿਹਾ ਕਿ ਵਿਸ਼ਵ ਸ਼ਾਂਤੀ ਦੀ ਸਥਾਪਨਾ ਤਦ ਹੀ ਸੰਭਵ ਹੈ ਜਦੋਂ ਹਰ ਵਿਅਕਤੀ ਆਪਣੇ ਅੰਦਰ ਸ਼ਾਂਤੀ ਦਾ ਅਨੁਭਵ ਕਰੇ | ਉਨ੍ਹਾਂ ਗੁਰੂ ਦੇ ਮਹੱਤਵ ਨੂੰ ਰੋਸ਼ਨ ਕਰਦੇ ਹੋਏ ਦੱਸਿਆ ਕਿ ਮਨੁੱਖੀ ਜੀਵਨ ਨੂੰ ਸੁਖਮਈ, ਸੰਤੁਲਿਤ ਅਤੇ ਸ਼ਾਂਤ ਬਣਾਉਣ ਲਈ ਗਿਆਨ ਤੇ ਧਿਆਨ ਦੀ ਪ੍ਰਾਪਤੀ ਅਤਿ ਜ਼ਰੂਰੀ ਹੈ, ਜਿਸ ਦੀ ਸਹੀ ਦਿਸ਼ਾ ਗੁਰੂ ਹੀ ਪ੍ਰਦਾਨ ਕਰਦਾ ਹੈ | ਗੁਰੂ ਮਨ ਦੇ ਅਗਿਆਨਤਾ ਰੂਪੀ ਹਨ੍ਹੇਰੇ ਨੂੰ ਦੂਰ ਕਰਕੇ ਆਤਮਿਕ ਚਾਨਣ ਬਖ਼ਸ਼ਦਾ ਹੈ | ਉਨ੍ਹ੍ਹਾਂ ਕਿਹਾ ਕਿ ਆਧਿਆਤਮਿਕਤਾ ਮਨੁੱਖ ਦੇ ਜੀਵਨ 'ਚ ਖੁਸ਼ੀ ਅਤੇ ਸੰਤੁਸ਼ਟੀ ਲਿਆਉਂਦੀ ਹੈ | ਇਸ ਦੇ ਬਿਨਾਂ ਮਨੁੱਖ ਸਿਰਫ਼ ਭੌਤਿਕ ਸੁਖਾਂ ਦੀ ਦੌੜ 'ਚ ਫਸਿਆ ਰਹਿੰਦਾ ਹੈ ਅਤੇ ਚਿੰਤਾਵਾਂ ਕਾਰਨ ਦੁਖੀ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਧਾਰਮਿਕ ਗ੍ਰੰਥਾਂ ਅਨੁਸਾਰ ਪਰਮਾਤਮਾ ਸਿ੍ਸ਼ਟੀ ਦੇ ਹਰ ਕਣ 'ਚ ਵਿਆਪਕ ਹੈ, ਪਰ ਉਸ ਦਾ ਸਾਕਸ਼ਾਤ ਅਨੁਭਵ ਕਰਨਾ ਸੌਖਾ ਨਹੀਂ | ਇਹ ਅਨੁਭੂਤੀ ਗੁਰੂ ਦੀ ਕਿਰਪਾ ਅਤੇ ਦਿਵਯ ਦਿ੍ਸ਼ਟੀ ਰਾਹੀਂ ਹੀ ਸੰਭਵ ਹੁੰਦੀ ਹੈ | ਸਮਾਗਮ ਦੇ ਅਖ਼ੀਰ 'ਚ ਸਾਧਵੀ ਭੈਣਾਂ ਵਲੋਂ ਭਗਤੀਮਈ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਵੀ ਕੀਤਾ |
ਪਿਛਲੀ ਖ਼ਬਰ ਸਮਾਜ ਸੇਵਕ ਬਾਲਕ੍ਰਿਸ਼ਨ ਸ਼ਰਮਾ ਨੇ ਫੁੱਟਬਾਲ ਸਮਰ ਕੈਂਪ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 'ਚ ਅੰਮਿ੍ਤਸਰ ਨੇ ਦੂਜੇ ਜ਼ਿਲਿ੍ਹਆਂ ਨੂੰ ਪਛਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।