ਭਾਜਪਾ ਦੇ ਕੌਮੀ ਸਕੱਤਰ ਓ. ਪੀ. ਧਨਖੜ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ <br/>
ਅਜੀਤ ਡੈਸਕ
10-06-2026
ਅੰਮਿ੍ਤਸਰ, 9 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਭਾਜਪਾ ਦੇ ਕੌਮੀ ਸਕੱਤਰ ਅਤੇ ਐੱਸ. ਆਈ. ਆਰ. ਦੇ ਰਾਸ਼ਟਰੀ ਡਿਪਟੀ ਇੰਚਾਰਜ ਓ. ਪੀ. ਧਨਖੜ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ | ਇਸ ਦੌਰਾਨ ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਸਿਰੋਪਾਓ ਤੇ ਪ੍ਰਸ਼ਾਦ ਭੇਟ ਕਰਕੇ ਅਸ਼ੀਰਵਾਦ ਦਿੱਤਾ | ਸ੍ਰੀ ਦੁਰਗਿਆਣਾ ਕਮੇਟੀ ਵਲੋਂ ਉਪ ਪ੍ਰਧਾਨ ਸੁਧੀਰ ਸ੍ਰੀਧਰ ਅਤੇ ਸੁਪਰਡੈਂਟ ਪਿੰਕਰਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੰਦਰ ਦੀ ਤਸਵੀਰ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਅੰਮਿ੍ਤਸਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ |