24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਰਕਾਰੀ ਬੱਸਾਂ ਦਾ ਪਹੀਆ ਜਾਮ, ਬੱਸ ਅੱਡੇ 'ਤੇ ਲੱਗੀਆਂ ਭੀੜਾਂ, ਯਾਤਰੂ ਹੋਏ ਖੱਜਲ-ਖੁਆਰ

ਪਨਬੱਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਯੂਨੀਅਨ ਵਲੋਂ ਹੜਤਾਲ ਦੇ ਸੱਦੇ 'ਤੇ ਡਿਪੂਆਂ 'ਤੇ ਚੱਕਾ ਜਾਮ ਕਰਕੇ ਖੜ੍ਹੀਆਂ ਕੀਤੀਆਂ ਬੱਸਾਂ (ਸੱਜੇ) ਬੱਸ ਅੱਡੇ ਵਿਖੇ ਯਾਤਰੂਆਂ ਦੀ ਖੱਜਲ-ਖੁਆਰ ਹੋ ਰਹੀ ਭੀੜ |
ਬੱਸਾਂ ਦੀ ਉਡੀਕ ਕਰਦੇ ਹੋਏ ਰਾਹਗੀਰ | ਤਸਵੀਰਾਂ : ਨਿਰਮਲ ਸਟੂਡੀਓ
11-06-2026
ਅੰਮਿ੍ਤਸਰ, 10 ਜੂਨ (ਰੇਸ਼ਮ ਸਿੰਘ)-ਪਨਬੱਸ , ਪੀ. ਆਰ. ਟੀ. ਸੀ. ਕੰਟਰੈਕਟ ਕਾਮਿਆਂ ਦੀ ਹੜਤਾਲ ਕਾਰਨ ਅੱਜ ਸਰਕਾਰੀ ਬੱਸਾਂ ਦਾ ਪਹੀਆ ਸਾਰਾ ਦਿਨ ਜਾਮ ਰਿਹਾ ਜਿਸ ਕਾਰਨ ਇਥੇ ਅੰਮਿ੍ਤਸਰ ਬੱਸ ਅੱਡੇ 'ਤੇ ਵੀ ਸਰਕਾਰੀ ਬੱਸਾਂ ਦੇ ਬੰਦ ਰਹਿਣ ਕਾਰਨ ਯਾਤਰੂਆਂ ਦੀਆਂ ਭੀੜਾਂ ਲੱਗੀਆਂ ਰਹੀਆਂ | ਯਾਤਰੂ ਖੱਜਲ ਖੁਆਰ ਹੁੰਦੇ ਰਹੇ | ਦੂਜੇ ਪਾਸੇ ਸ਼ਾਮ ਵੇਲੇ ਸਰਕਾਰ ਵਲੋਂ ਦਿਤੇ ਲਿਖਤ ਭਰੋਸੇ ਉਪਰੰਤ ਹੜਤਾਲ ਟੱਲ ਗਈ ਹੈ ਅਤੇ ਭਲਕ ਤੋਂ ਬੱਸਾਂ ਆਮ ਵਾਂਗ ਚਾਲੂ ਹੋ ਰਹੀਆਂ ਹਨ | ਅੱਜ ਇਥੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਮੌਕੇ ਸੂਬਾ ਸਕੱਤਰ ਜੋਧ ਸਿੰਘ, ਸੂਬਾ ਕੈਸ਼ੀਅਰ ਸਰਬਜੀਤ ਸਿੰਘਪ੍ਰਧਾਨ ਹੀਰਾ ਸਿੰਘ, ਕੇਵਲ ਸਿੰਘ, ਜੁਗਰਾਜ ਸਿੰਘ ਨੇ ਦਸਿਆ ਕਿ ਸਰਕਾਰ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੀ ਹੈ ਉਲਟਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਕਾਮਿਆਂ ਨੂੰ ਬਿਨਾਂ ਕਸੂਰ ਜੇਲ੍ਹਾਂ ਅੰਦਰ ਡਕਿਆ ਹੋਇਆ ਹੈ | ਇਸ ਲਈ ਉਹ ਬੱਸਾਂ ਦਾ ਚੱਕਾ ਜਾਮ ਕਰਨਾ ਉਨ੍ਹਾਂ ਦੀ ਮਜ਼ਬੂਰੀ ਹੈ | ਪਨਬੱਸ ਕਨਟੈ੍ਰਕਟ ਕਰਮਚਾਰੀ ਵਲੋਂ 9 ਜੂਨ ਤੋਂ ਹੀ ਹੜਤਾਲ ਕੀਤੀ ਹੋਈ ਹੈ | ਜਿਸ ਕਾਰਨ ਬੱਸਾਂ ਕਾਊਾਟਰਾਂ ਤੋਂ ਹਟਾ ਕੇ ਡਿਪੂਆਂ 'ਚ ਖੜੀਆਂ ਕਰ ਦਿੱਤੀਆਂ ਸਨ | ਇਸ ਨਾਲ ਰਾਜ ਭਰ ਤੇ 23 ਜ਼ਿਲਿ੍ਹਆ 'ਚ ਅੱਜ ਹਜ਼ਾਰਾਂ ਬੱਸਾਂ ਬੰਦਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹੁਣ ਕੇਵਲ ਪੱਕੇ ਮੁਲਾਜ਼ਮ ਹੀ ਪੀ. ਆਰ. ਟੀ. ਸੀ. ਬੱਸਾਂ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੋਣ ਵਾਲੀ ਮੁਸ਼ਕਿਲ ਲਈ ਕੱਚੇ ਕਾਮੇ ਨਹੀਂ ਬਲਕਿ ਸਰਕਾਰ ਜ਼ਿੰਮੇਵਾਰ ਹੈ ਜੋ ਹਰ ਵਾਰ ਉਨ੍ਹਾਂ ਦੀਆਂ ਮੰਗਾਂ ਤੋਂ ਭੱਜ ਰਹੀ ਹੈ ਅਤੇ ਹੱਕ ਮੰਗਣ ਵਾਲੇ ਮੁਲਾਜ਼ਮਾਂ 'ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ | ਦੱਸਣਯੋਗ ਹੈ ਕਿ ਪੀ. ਆਰ. ਟੀ. ਸੀ. ਤੇ ਪਨਬੱਸ 'ਚ ਲਗਪਗ 5500 ਕੱਚੇ ਕਾਮੇ ਹਨ | ਦੂਜੇ ਪਾਸੇ ਅੱਜ ਸ਼ਾਮ ਇਹ ਹੜਤਾਲ ਸਰਕਾਰ ਦੇ ਲਿਖਤ ਭਰੋਸੇ ਉਪਰੰਤ ਇਕ ਮਹੀਨੇ ਲਈ ਟਾਲ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਅੰਦੋਲਨ 'ਚ ਗਿ੍ਫ਼ਤਾਰ ਕੀਤੇ ਕਰਮਚਾਰੀਆਂ ਦੀ ਰਿਹਾਈ ਲਈ ਸਰਕਾਰ ਨੇ ਮੰਗ ਮੰਨੀ ਹੈ, ਜਿਸ ਲਈ ਗ੍ਰਹਿ ਵਿਭਾਗ ਜਲਦ ਹੀ ਪੱਤਰ ਜਾਰੀ ਕਰੇਗਾ | ਇਸ ਤੋਂ ਇਲਾਵਾ ਬਾਕੀ ਮੰਗਾਂ ਜਿਵੇਂ ਕਿਲੋਮੀਟਰ ਸਕੀਮ ਨਾਲ ਨਿੱਜੀ ਬੱਸਾਂ ਨੂੰ ਲਾਭ ਦੇ ਸਰਕਾਰੀ ਬੱਸਾਂ ਦੀ ਵਿਵਸਥਾ ਦਾ ਨਿੱਜੀਕਰਨ ਕੀਤੇ ਜਾਣ ਦਾ ਵੀ ਵਿਰੋਧ ਸਮੇਤ ਹੋਰ ਮੰਗਾਂ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਹੜਤਾਲ ਮੁਲਤਵੀ ਹੋ ਗਈ ਹੈ |

ਪਿਛਲੀ ਖ਼ਬਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ 'ਚ ਉਪਲ ਦੰਦ ਕੇਅਰ ਯੂਨਿਟ ਦਾ ਮੇਅਰ ਭਾਟੀਆ ਵਲੋਂ ਉਦਘਾਟਨ
ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 'ਈ-ਰਿਕਸ਼ਾ ਕਮ ਮੋਬਾਈਲ ਸ਼ਿਕਾਇਤ ਬਾਕਸ' ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।