24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਦੇ ਸੱਦੇ 'ਤੇ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਲੱਗਾ ਧਰਨਾ <br/>

ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਵਿਖੇ ਲੱਗੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਸਵਾਮੀ ਮੇਘਨਾਥ ਤੇ ਉਨ੍ਹਾਂ ਦੇ ਸਾਥੀ (ਸੱਜੇ) ਕਸਬਾ ਮਾਨਾਂਵਾਲਾ ਵਿਖੇ ਥਾਣਾ ਚਾਟੀਵਿੰਡ ਦੇ ਮੁੱਖ ਅਫਸਰ ਇੰਸਪੈਕਟਰ ਹਰਚੰਦ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਸਵਾਮੀ ਮੇਘਨਾਥ | ਤਸਵੀਰਾਂ : ਗੁਰਦੀਪ ਸਿੰਘ ਨਾਗੀ <br/> 11-06-2026
ਮਾਨਾਂਵਾਲਾ, 10 ਜੂਨ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਵਿਖੇ ਸਵੇਰੇ 11 ਵਜੇ ਦੇ ਕਰੀਬ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਦੇ ਸੱਦੇ 'ਤੇ ਸਵਾਮੀ ਮੇਘਨਾਥ (ਚੇਲਾ ਬ੍ਰਹਮਲੀਨ ਸਤਗੁਰੂ ਜੋਗੀਨਾਥ) ਡੇਰਾ ਮੁਖੀ ਭਗਵਾਨ ਵਾਲਮੀਕਿ ਯੋਗ ਆਸ਼ਰਮ ਵੱਲਾ ਸਬਜ਼ੀ ਮੰਡੀ, ਅੰਮਿ੍ਤਸਰ ਅਤੇ ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੀ ਅਗਵਾਈ ਹੇਠ ਜ਼ਿਲ੍ਹਾ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਵੱਖ-ਵੱਖ ਥਾਣਿਆ ਵਿਚ ਦਰਜ ਹੋਏ ਮੁਕੱਦਮਿਆਂ ਵਿਚ ਸੁਣਵਾਈ ਨਾ ਹੋਣ ਕਰਕੇ ਧਰਨਾ ਦਿੱਤਾ ਗਿਆ, ਜਿਸ ਨਾਲ ਨੈਸ਼ਨਲ ਹਾਈਵੇ ਸਮੁੱਚੀ ਆਵਾਜਾਈ ਜਾਮ ਹੋ ਗਈ ਅਤੇ ਦੂਰ-ਦੂਰ ਤੱਕ ਵਾਹਨਾ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਵਾਮੀ ਮੇਘਨਾਥ ਨੇ ਦੱਸਿਆ ਕਿ ਥਾਣਾ ਕੰਬੋਅ, ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਿਖੇ ਦਰਜ਼ ਹੋਏ ਮੁਕੱਦਮਾ ਨੰਬਰ: 271/2021, ਜਿਸ ਵਿਚ ਦੋਸ਼ੀ ਵਲੋਂ ਭਾਰਤੀਯਾ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬਡੇਕਰ ਦੇ ਬਾਰੇ ਗ਼ਲਤ ਸਬਦਾਵਲੀ ਬੋਲੀ ਗਈ ਸੀ, ਪਰ 5 ਸਾਲ ਬੀਤ ਜਾਣ ਤੇ ਵੀ ਕੋਈ ਵੀ ਕਾਨੂੰਨੀ ਕਾਰਵਾਈ ਅਮਲ ਵਿਚ ਨਹੀਂ ਲਿਆਦੀ ਗਈ ਅਤੇ ਥਾਣਾ ਕੰਬੋਅ ਵਿਚ ਹੀ ਦਰਜ ਹੋਏ ਮੁਕੱਦਮਾ ਨੰਬਰ: 250/2024, ਜੋ ਦੋਸ਼ੀ ਵਲੋਂ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਦੇ ਬਾਰੇ ਅਤੇ ਭਾਰਤੀ ਝੰਡੇ ਬਾਰੇ ਗ਼ਲਤ ਸ਼ਬਦਾਵਲੀ ਬੋਲਣ 'ਤੇ ਮੁਕਦਮਾ ਦਰਜ ਹੋਇਆ ਸੀ ਪਰ 2 ਸਾਲ ਬੀਤ ਜਾਣ 'ਤੇ ਵੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸੇ ਥਾਣਾ ਜੰਡਿਆਲਾ ਗੁਰੂ ਐੱਫ.ਆਈ.ਆਰ. ਨੰਬਰ 165/2026 ਵਿਚ ਕਿਸੇ ਵੀ ਦੋਸ਼ੀ ਦੀ ਅਜੇ ਤੱਕ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ, ਜਿਸ ਕਰਕੇ ਦੋਸ਼ੀ ਲਗਾਤਾਰ ਬਾਹਰ ਘੁੰਮ ਰਹੇ ਹਨ ਅਤੇ ਮੁਦਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ¢ ਸਵਾਮੀ ਮੇਘਨਾਥ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਾਮਲੇ ਹਨ, ਜਿਨ੍ਹਾਂ ਬਾਰੇ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮਿ੍ਤਸਰ ਤੇ ਉੱਚ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਪਰ ਇਨਸਾਫ ਨਾ ਮਿਲਣ ਕਰਕੇ ਮਜਬੂਰਨ ਅੱਜ ਦਾ ਧਰਨਾ ਲਾਉਣਾ ਪਿਆ | ਇਸ ਮੌਕੇ ਕੁਲਵੰਤ ਕੌਰ, ਜਤਿੰਦਰ ਕੌਰ, ਪੰਨੂੰ, ਰਵੀ ਗਿੱਲ, ਸਾਹਿਲ ਸਿੰਘ, ਪਿ੍ੰਸ, ਪ੍ਰਦੀਪ ਸਿੰਘ, ਸੱਤੋ, ਪੂਜਾ ਕੌਰ, ਸੁਖਵਿੰਦਰ ਕੌਰ, ਵਿੱਕੀ, ਦੀਪ ਸਿੰਘ ਆਦਿ ਹਾਜ਼ਰ ਸਨ | ਨੈਸ਼ਨਲ ਹਾਈਵੇ 'ਤੇ ਕਸਬਾ ਮਾਨਾਂਵਾਲਾ ਵਿਖੇ ਧਰਨਾ ਲੱਗਣ ਦੀ ਸੂਚਨਾ ਮਿਲਣ 'ਤੇ ਥਾਣਾ ਚਾਟੀਵਿੰਡ ਦੇ ਮੁੱਖ ਅਫਸਰ ਇੰਸਪੈਕਟਰ ਹਰਚੰਦ ਸਿੰਘ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦੁਆਇਆ ਤਾਂ ਸਮੂਹ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ ਪਰ ਥੋੜੇ ਹੀ ਸਮੇਂ ਲਈ ਲੱਗੇ ਧਰਨੇ ਕਾਰਨ ਨੈਸ਼ਨਲ ਹਾਈਵੇ ਦੀ ਸਮੁੱਚੀ ਆਵਾਜਾਈ ਵਿਚ ਵਿਘਨ ਪੈਣ ਕਾਰਨ ਜੀ. ਟੀ. ਰੋਡ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ ਸਨ ਅਤੇ ਆਵਾਜਾਈ ਨੂੰ ਬਹਾਲ ਪੁਲਿਸ ਨੂੰ ਸਖ਼ਤ ਜੱਦੋ ਜਹਿਦ ਕਰਨੀ ਪਈ |

ਪਿਛਲੀ ਖ਼ਬਰ ਡੀ. ਆਰ. ਜੂਨੀਅਰ ਕੈਂਪਸ ਵਿਖੇ ਸਮਰ ਕੈਂਪ ਦੌਰਾਨ ਪੂਲ ਪਾਰਟੀ ਦਾ ਆਯੋਜਨ <br/> ਅਗਲੀ ਖ਼ਬਰ ਫਾਰਮਾਸਿਸਟਾਂ ਨਾਲ ਬੇਇਨਸਾਫੀ ਬਰਦਾਸ਼ਤ ਨਹੀਂ ਹੋਵੇਗੀ-ਬਾਬਾ ਕੋਹਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।