24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਨੋਖੀ 'ਸਫ਼ਾਈ ਮੁਹਿੰਮ'; ਇਕ ਜਗ੍ਹਾ ਤੋਂ ਕੂੜੇ ਦਾ ਡੰਪ ਹਟਾ ਕੇ ਦੂਜੀ ਥਾਂ ਲਗਾਇਆ ਜਾ ਰਿਹਾ ਢੇਰ <br/>

ਅਜੀਤ ਡੈਸਕ 11-06-2026
ਅੰਮਿ੍ਤਸਰ, 10 ਜੂਨ (ਸੁਰਿੰਦਰ ਕੋਛੜ)-ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਇਕ ਪਾਸੇ ਤਾਂ 'ਮਿਸ਼ਨ ਕਲੀਨ' ਦਾ ਆਗਾਜ਼ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਸ਼ਹਿਰ ਨੂੰ ਸਾਫ਼ ਰੱਖਣ ਲਈ ਚਲਾਈ ਗਈ ਅਨੋਖੀ 'ਸਫ਼ਾਈ ਮੁਹਿੰਮ' ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਮੁਹਿੰਮ ਦੇ ਚੱਲਦਿਆਂ ਸ਼ਹਿਰ ਦੇ ਪਾਸ਼ ਇਲਾਕਿਆਂ ਰਣਜੀਤ ਐਵੀਨਿਊ, ਹਾਊਸਿੰਗ ਬੋਰਡ ਕਾਲੋਨੀ, ਡੀ-ਬਲਾਕ ਮਾਰਕੀਟ ਆਦਿ 'ਚ ਬਣੇ ਕੂੜੇ ਦੇ ਵੱਡੇ-ਛੋਟੇ ਡੰਪ ਬਣ ਰਹੇ ਹਨ | ਕੂੜੇ ਦੇ ਲੱਗ ਰਹੇ ਢੇਰਾਂ ਬਾਰੇ ਮਾਮਲਾ ਚਰਚਾ 'ਚ ਆਉਣ ਤੋਂ ਬਾਅਦ ਇਹ ਢੇਰ ਕਿਸੇ ਹੋਰ ਇਲਾਕੇ 'ਚ ਲਗਾ ਕੇ ਉੱਥੇ ਇਕ ਨਵਾਂ ਕੂੜਾ ਡੰਪ ਬਣਾ ਦਿੱਤਾ ਜਾਂਦਾ ਹੈ | ਸਥਾਨਕ ਸਮਾਜਿਕ ਕਾਰਕੁਨ ਇੰਜ. ਪਵਨਦੀਪ ਸ਼ਰਮਾ ਨੇ ਇਸ ਬਾਰੇ 'ਚ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਸਥਾਨਕ ਪਾਸ਼ ਇਲਾਕੇ ਰਣਜੀਤ ਐਵੀਨਿਊ 'ਚ ਅੰਮਿ੍ਤ ਆਨੰਦ ਪਾਰਕ ਵਿਖੇ ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ 'ਚ ਉਸਾਰੀ ਯਾਦਗਾਰ ਦੇ ਨਜ਼ਦੀਕ ਅਤੇ ਹਾਊਸਿੰਗ ਬੋਰਡ ਕਾਲੋਨੀ 'ਚ ਕੂੜੇ ਦੇ ਡੰਪ ਬਣਾਏ ਗਏ ਸਨ | ਇਲਾਕਾ ਨਿਵਾਸੀਆਂ ਵਲੋਂ ਇਨ੍ਹਾਂ ਨੂੰ ਹਟਾਉਣ ਦੀ ਵਾਰ-ਵਾਰ ਮੰਗ ਅਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਬਾਅਦ ਹੁਣ ਰਣਜੀਤ ਐਵੀਨਿਊ ਏ-ਬਲਾਕ 'ਚ ਹੀ ਛੇਵੀਂ ਪਾਤਸ਼ਾਹੀ ਗੁਰਦੁਆਰੇ ਦੇ ਨੇੜੇ ਕੂੜੇ ਦਾ ਡੰਪ ਬਣਨਾ ਸ਼ੁਰੂ ਹੋ ਗਿਆ ਹੈ | ਇੱਥੇ ਕੂੜਾ ਸਾੜਨ ਨਾਲ ਪੂਰਾ ਇਲਾਕਾ ਇਕ ਵੱਡੀ ਸਮੱਸਿਆ 'ਚ ਹੈ ਅਤੇ ਬਜ਼ੁਰਗਾਂ, ਬੱਚਿਆਂ ਅਤੇ ਖ਼ਾਸ ਤੌਰ 'ਤੇ ਬਿਮਾਰਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ | ਉਕਤ ਤੋਂ ਇਲਾਵਾ ਰਣਜੀਤ ਐਵੀਨਿਊ ਦੀ ਡੀ-ਬਲਾਕ ਮਾਰਕੀਟ ਦੇ ਨਜ਼ਦੀਕ ਆਮ ਆਦਮੀ ਕਲੀਨਿਕ ਦੇ ਨਾਲ ਲਗਦੇ ਪਬਲਿਕ ਪਾਰਕ ਦੇ ਬਾਹਰ ਵੀ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਮਹੀਨੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਸਥਾਨਕ ਨਗਰ ਨਿਗਮ ਪ੍ਰਸ਼ਾਸਨ ਇਹ ਕੂੜੇ ਦੇ ਢੇਰ ਖ਼ਤਮ ਕਰਨ 'ਚ ਕਾਮਯਾਬ ਨਹੀਂ ਹੋ ਰਿਹਾ | ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹੋ ਸਥਿਤੀ ਰਹੀ ਤਾਂ ਅੰਮਿ੍ਤਸਰ ਪ੍ਰਸ਼ਾਸਨ ਦੇ ਮਾੜੇ ਪ੍ਰਦਰਸ਼ਨ ਕਾਰਨ ਸਵੱਛ ਸਰਵੇਖਣ ਦੀ ਰੈਂਕਿੰਗ ਵਿਚ ਅੰਮਿ੍ਤਸਰ ਬਹੁਤ ਹੇਠਾਂ ਚਲਾ ਜਾਵੇਗਾ |

ਪਿਛਲੀ ਖ਼ਬਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ 600 ਤੋਂ ਵਧੇਰੇ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਡੀ. ਆਰ. ਜੂਨੀਅਰ ਕੈਂਪਸ ਵਿਖੇ ਸਮਰ ਕੈਂਪ ਦੌਰਾਨ ਪੂਲ ਪਾਰਟੀ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।