17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਿਊ ਅੰਮਿ੍ਤਸਰ ਦੇ ਬਾਹਰ ਜੀ. ਟੀ. ਰੋਡ 'ਤੇ ਬਣ ਰਹੇ ਫਲਾਈਓਵਰ ਦੀ ਦੇਰੀ ਨਾਲ ਰਾਹਗੀਰ ਪ੍ਰੇਸ਼ਾਨ-ਪ੍ਰਵੀਨ ਸਹਿਗਲ

ਅਜੀਤ ਡੈਸਕ 12-06-2026
ਅੰਮਿ੍ਤਸਰ, 11 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਨਿਊ ਅੰਮਿ੍ਤਸਰ ਦੇ ਬਾਹਰ ਜੀ. ਟੀ. ਰੋਡ 'ਤੇ ਬਣ ਰਹੇ ਫਲਾਈਓਵਰ ਦੀ ਲੰਮੀ ਦੇਰੀ ਨੇ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਦੀ ਮੁਸ਼ਕਲ ਵਧਾ ਦਿੱਤੀ ਹੈ | ਇਸ 'ਚ ਦੇਰੀ ਕਾਰਨ ਜਾਮ, ਹਾਦਸੇ ਅਤੇ ਸਫ਼ਰ ਦੇ ਸਮੇਂ 'ਚ ਵਾਧਾ ਆਮ ਹੋ ਗਿਆ ਹੈ | ਇਹ ਗੱਲ ਹਿਊਮਨ ਰਾਈਟ ਪੋ੍ਰਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਨੇ ਕਹੀ | ਉਨ੍ਹਾਂ ਕਿਹਾ ਕਿ ਫਲਾਈਓਵਰ ਦਾ ਕੰਮ ਪਿਛਲੇ ਕਰੀਬ ਇਕ ਸਾਲ ਤੋਂ ਰੱੁਕਿਆ ਹੋਇਆ ਹੈ, ਜਿਸ ਨਾਲ ਰੋਜ਼ਾਨਾ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੰਮੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਨਿਰਮਾਣ ਕਾਰਨ ਕਈ ਵਾਹਨ ਚਾਲਕ ਹਾਦਸਿਆਂ ਦੇ ਵੀ ਸ਼ਿਕਾਰ ਹੋਏ ਹਨ | ਉਨ੍ਹਾਂ ਕਿਹਾ ਕਿ ਉਕਤ ਫਲਾਈਓਵਰ ਦਾ ਨਿਰਮਾਣ ਕਾਰਜ ਜਲਦੀ ਤੇ ਨਿਰਧਾਰਤ ਸਮੇਂ 'ਤੇ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਬਰਸਾਤਾਂ ਤੋਂ ਪਹਿਲਾਂ 20 ਡਿਸਪੋਜ਼ਲਾਂ 'ਤੇ ਲਗਾਏ ਜਾਣਗੇ ਸੈਂਸਰ, ਨਵੇਂ ਜਨਰੇਟਰ ਖਰੀਦਣ ਲਈ ਵੀ ਨਿਗਮ ਲਗਾਏਗਾ ਟੈਂਡਰ ਅਗਲੀ ਖ਼ਬਰ ਭੁਪਿੰਦਰ ਸਿੰਘ ਬਾਜਵਾ ਬਣੇ ਬਟਾਲਾ ਨਗਰ ਨਿਗਮ ਦੇ ਨਵੇਂ ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।