17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਰਸਾਤਾਂ ਤੋਂ ਪਹਿਲਾਂ 20 ਡਿਸਪੋਜ਼ਲਾਂ 'ਤੇ ਲਗਾਏ ਜਾਣਗੇ ਸੈਂਸਰ, ਨਵੇਂ ਜਨਰੇਟਰ ਖਰੀਦਣ ਲਈ ਵੀ ਨਿਗਮ ਲਗਾਏਗਾ ਟੈਂਡਰ

ਅਜੀਤ ਡੈਸਕ 12-06-2026
ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਆਗਾਮੀ ਬਰਸਾਤੀ ਮੌਸਮ ਦੌਰਾਨ ਮੀਂਹ ਦੇ ਪਾਣੀ ਦੇ ਨਿਕਾਸ ਲਈ ਨਗਰ ਨਿਗਮ ਵਲੋਂ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ | ਇਸ ਪਾਸੇ ਜਿਥੇ ਡੀਸਿਲਟਿੰਗ ਕਰਾ ਕੇ ਸੀਵਰੇਜ਼ ਸਾਫ਼ ਕਰਵਾਏ ਜਾ ਰਹੇ ਹਨ ਉਸ ਦੇ ਨਾਲ ਡਿਸਪੋਜ਼ਲ ਪੰਪਾਂ ਨੂੰ ਸਚਾਰੂ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ | ਇਸ ਦੇ ਲਈ 20 ਡਿਸਪੋਜਲ ਪੰਪਾਂ 'ਤੇ ਸੈਂਸਰ ਲਗਾਏ ਜਾ ਰਹੇ ਹਨ, ਜਿਨ੍ਹਾਂ ਨਾਲ ਲੋੜ ਪੈਣ 'ਤੇ ਡਿਸਪੋਜਲ ਪੰਪ ਆਪਣੇ ਆਪ ਚੱਲਣ ਲੱਗ ਜਾਣ ਅਤੇ ਬਾਅਦ ਵਿਚ ਆਪਣੇ ਆਪ ਹੀ ਬੰਦ ਹੋ ਜਾਣਗੇ | ਇਨ੍ਹਾਂ ਸੈਂਸਰਾਂ ਰਾਹੀਂ ਸੀਵਰੇਜ਼ ਦੇ ਜਾਮ ਹੋਣ ਦਾ ਪਤਾ ਲਗੇਗਾ | ਇਨ੍ਹਾਂ ਸੈਂਸਰਾਂ ਦੇ ਟੈਂਡਰ ਪ੍ਰੀਕ੍ਰਿਆ ਮੁਕੰਮਲ ਹੋ ਗਈ ਹੈ ਅਤੇ ਅਗਲੇ ਹਫ਼ਤੇ ਤੋਂ ਇਹ ਸੈਂਸਰ ਲੱਗਣੇ ਸ਼ੁਰੂ ਹੋਣਗੇ | ਇਸ ਤੋਂ ਇਲਾਵਾ ਸ਼ਹਿਰ 'ਚ ਵੱਖ ਵੱਖ ਥਾਵਾਂ 'ਤੇ ਡਿਸਪੋਜ਼ਲਾਂ 'ਤੇ ਨਵੇ ਜਨਰੇਟਰ ਲਗਾਏ ਜਾ ਰਹੇ ਹਨ ਜਿਨ੍ਹਾਂ ਦੀ ਗਿਣਤੀ 7 ਦੱਸੀ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਕਸੀਅਨ ਮਨਜੀਤ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਦੌਰਾਨ ਅਕਸਰ ਹੀ ਬਿਜਲੀ ਬੰਦ ਹੋ ਜਾਂਦੀ ਹੈ ਜਿਸ ਕਾਰਨ ਡਿਸਪੋਜ਼ਲ ਪੰਪ ਬੰਦ ਹੋ ਜਾਂਦੇ ਹਨ ਅਤੇ ਪੰਪਾਂ ਦੇ ਬੰਦ ਹੋਣ ਨਾਲ ਸੀਵਰੇਜ਼ 'ਚੋਂ ਬਰਸਾਤੀ ਪਾਣੀ ਦਾ ਨਿਕਾਸ ਬੰਦ ਹੋ ਜਾਂਦਾ ਹੈ | ਇਸ ਲਈ ਡਿਜਪੋਜ਼ਲ ਪੰਪਾਂ ਨੂੰ ਚਾਲੂ ਰੱਖਣ ਲਈ ਜਿਨ੍ਹਾਂ ਡਿਸਪੋਜ਼ਲ ਪੰਪਾਂ 'ਤੇ ਜਨਰੇਟਰ ਸੈੱਟ ਨਹੀਂ ਲੱਗੇ ਉਨ੍ਹਾਂ 'ਤੇ ਨਵੇਂ ਜਨਰੇਟਰ ਸੱਟ ਲਗਾਏ ਜਾ ਰਹੇ ਹਨ | ਇਨ੍ਹਾਂ ਦੇ ਜਲਦ ਟੈਂਡਰ ਲਗਾਏ ਜਾ ਰਹੇ ਹਨ |

ਪਿਛਲੀ ਖ਼ਬਰ ਬੱਲ ਕਲਾਂ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ <br/> ਅਗਲੀ ਖ਼ਬਰ ਨਿਊ ਅੰਮਿ੍ਤਸਰ ਦੇ ਬਾਹਰ ਜੀ. ਟੀ. ਰੋਡ 'ਤੇ ਬਣ ਰਹੇ ਫਲਾਈਓਵਰ ਦੀ ਦੇਰੀ ਨਾਲ ਰਾਹਗੀਰ ਪ੍ਰੇਸ਼ਾਨ-ਪ੍ਰਵੀਨ ਸਹਿਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।