16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਾਨ ਸਰਕਾਰ ਖ਼ਿਲਾਫ਼ ਹਲਕਾ ਰਾਜਾਸਾਂਸੀ 'ਚ ਗੁੱਸੇ ਦੀ ਲਹਿਰ <br/>

ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ ਦੇ ਦਫ਼ਤਰ ਰਾਜਾਸਾਂਸੀ ਵਿਖੇ ਗੱਲਬਾਤ ਕਰਦੇ ਹੋਏ ਸਰਕਲ ਪ੍ਰਧਾਨ ਗੁਰਦੀਪ ਸਿੰਘ ਅਦਲੀਵਾਲਾ ਤੇ ਹੋਰ | ਤਸਵੀਰ : ਹਰਦੀਪ ਸਿੰਘ ਖੀਵਾ <br/> 12-06-2026
ਰਾਜਾਸਾਂਸੀ, 11 ਜੂਨ (ਹਰਦੀਪ ਸਿੰਘ ਖੀਵਾ)-ਪੰਜਾਬ ਦੀ ਮਾਨ ਸਰਕਾਰ ਵਲੋਂ ਬਦਲਾਖੋਰੀ ਦੀ ਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਅੰਮਿ੍ਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਸਮੇਤ ਹੋਰਨਾਂ ਆਗੂਆਂ ਤੇ ਖ਼ਿਲਾਫ਼ ਦਰਜ ਕੀਤੇ ਗਏ ਕਥਿਤ ਝੂਠੇ ਸਿਆਸੀ ਪਰਚੇ ਦੀ ਹਲਕਾ ਰਾਜਾਸਾਂਸੀ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਜਥੇ: ਗੁਰਦੀਪ ਸਿੰਘ ਅਦਲੀਵਾਲਾ ਸਰਕਲ ਪ੍ਰਧਾਨ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਦੌਰਾਨ ਭਗਤ ਸਿੰਘ ਸਾਬਕਾ ਸਰਪੰਚ ਝੰਜੋਟੀ, ਸਤਨਾਮ ਸਿੰਘ ਬੂਆਗਲੀ ਸਾਬਕਾ ਸਰਪੰਚ, ਜੋਗਾ ਸਿੰਘ ਸਾਬਕਾ ਸਰਪੰਚ, ਨੰਬਰਦਾਰ ਹਰਪਾਲ ਸਿੰਘ ਲਦੇਹ, ਕੇਵਲ ਸਿੰਘ ਝੰਜੋਟੀ, ਭੱਲਾ ਪਹਿਲਵਾਨ ਸਰਪੰਚ ਲਦੇਹ, ਰਸ਼ਪਾਲ ਸਿੰਘ ਸਾਬਕਾ ਸਰਪੰਚ ਜਗਦੇਵ ਕਲਾਂ, ਮੰਗਲ ਸਿੰਘ ਜਗਦੇਵ ਕਲਾਂ, ਸੁਬੇਗ ਸਿੰਘ ਮਲੂਨੰਗਲ ਸਮੇਤ ਹੋਰ ਅਕਾਲੀ ਦਲ ਦੇ ਆਗੂਆਂ ਵਲੋਂ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਕਤ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਅੰਮਿ੍ਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਇਕ ਹਰਮਨ ਪਿਆਰੇ, ਲੋਕਪਿ੍ਯ ਅਤੇ ਬੇਦਾਗ਼ ਅਕਸ ਵਾਲੇ ਆਗੂ ਹਨ | ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅਤੇ ਰਾਜਵਿੰਦਰ ਸਿੰਘ ਰਾਜਾ ਲਦੇਹ, ਯੋਧ ਸਿੰਘ ਸਮਰਾ ਸਮੇਤ ਹੋਰ ਸੀਨੀਅਰ ਆਗੂਆਂ ਖ਼ਿਲਾਫ਼ ਦਰਜ ਕੀਤੇ ਗਏ ਸਿਆਸੀ ਮਕਸਦਾਂ ਤੋਂ ਪ੍ਰੇਰਿਤ ਝੂਠੇ ਪਰਚਿਆਂ ਦੀ ਉਹ ਸਮੂਹ ਸਾਥੀਆਂ ਸਮੇਤ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਜਿਸ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ |

ਪਿਛਲੀ ਖ਼ਬਰ ਵਕੀਲਾਂ 'ਤੇ ਪੁਲਿਸ ਮਾਮਲੇ ਦਰਜ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਕਰੇ-ਪ੍ਰਧਾਨ ਪਨੇਸਰ <br/> ਅਗਲੀ ਖ਼ਬਰ ਹਰਮੀਤ ਕੌਰ ਦੀ ਮੌਤ 'ਤੇ ਈ. ਟੀ. ਯੂ. ਵਲੋਂ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।