16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਕੀਲਾਂ 'ਤੇ ਪੁਲਿਸ ਮਾਮਲੇ ਦਰਜ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਕਰੇ-ਪ੍ਰਧਾਨ ਪਨੇਸਰ <br/>

drinking water
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਤੇ ਹੋਰ ਵਕੀਲ ਮੈਂਬਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਨਿਰਮਲ ਸਟੂਡੀਓ <br/> 12-06-2026
ਅੰਮਿ੍ਤਸਰ, 11 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਦੇ 2 ਸੀਨੀ: ਵਕੀਲਾਂ ਸ: ਬਿਕਰਮਜੀਤ ਸਿੰਘ ਬਾਠ ਅਤੇ ਵਕੀਲ ਮਨਦੀਪ ਸਿੰਘ ਮੁਹਾਰ ਖ਼ਿਲਾਫ਼ ਪਿੁਲਸ ਵਲੋਂ ਦਰਜ ਕੀਤੇ ਮਾਮਲਿਆਂ 'ਚ ਭਾਵੇਂ ਪੁਲਿਸ ਬੈਕਫੁੱਟ 'ਤੇ ਆ ਗਈ ਹੈ ਅਤੇ ਦੋਵਾਂ ਵਕੀਲਾਂ ਦੇ ਨਾਮ ਮਾਮਲਿਆਂ ਤੋਂ ਹਟਾ ਲਏ ਗਏ ਹਨ ਪਰ ਪੁਲਿਸ ਨੂੰ ਵਕੀਲ ਭਾਈਚਾਰੇ ਦੇ ਮੈਂਬਰਾਂ 'ਤੇ ਕੋਈ ਵੀ ਮਾਮਲਾ ਦਰਜ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਕਰਨੀ ਚਾਹੀਦੀ ਹੈ ਅਤੇ ਬਿਨਾਂ ਵਜ੍ਹਾ ਵਕੀਲ ਭਾਈਚਾਰੇ ਦੇ ਕਿਸੇ ਮੈਂਬਰ ਖ਼ਿਲਾਫ਼ ਦਰਜ ਕੀਤੇ ਮਾਮਲੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ | ਇਹ ਪ੍ਰਗਟਾਵਾ ਅੰਮਿ੍ਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਥਾਣਾ ਕੰਬੋਅ ਵਲੋਂ ਦਰਜ ਕੀਤੇ ਮਾਮਲੇ 'ਚ ਵਕੀਲ ਮਨਦੀਪ ਸਿੰਘ ਮੁਹਾਰ ਨੂੰ ਵੀ ਨਾਮਜਦ ਕੀਤਾ ਸੀ ਜਦੋਂ ਕਿ ਥਾਣਾ ਮਜੀਠਾ ਦੀ ਪੁਲਿਸ ਵਲੋਂ ਹੁਣ ਬਿਕਰਮਜੀਤ ਸਿੰਘ ਬਾਠ ਨੂੰ ਵੀ ਹੋਰਾਂ ਨਾਲ ਨਾਮਜਦ ਕਰ ਲਿਆ ਗਿਆ | ਵਕੀਲ ਭਾਈਚਾਰੇ ਵਲੋਂ ਇਸ ਸੰਬੰਧੀ ਬੰਦ ਦਾ ਸੱਦਾ ਦੇ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਇਸ ਉਪਰੰਤ ਪੁਲਿਸ ਵਲੋਂ ਬਕਾਇਦਾ ਲਿਖਤ ਤੌਰ 'ਤੇ ਸਟੇਟਮੈਂਟ ਅਦਾਲਤ 'ਚ ਦਿੱਤੀ ਕਿ ਇਸ ਮਾਮਲੇ 'ਚ ਵਕੀਲ ਬਾਠ ਬੇਕਸੂਰ ਹਨ ਜੋ ਉਥੇ ਬਤੌਰ ਵਕੀਲ ਸ਼ਾਮਿਲ ਹੋਏ ਸਨ | ਇਸ ਮੌਕੇ ਮੀਤ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਅਮਨਬੀਰ ਸਿੰਘ ਸਿਆਸੀ, ਨਰਿੰਦਰ ਕੌਰ ਤੇ ਹੋਰ ਵਕੀਲ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਨੈਨਸੀ ਦਾ ਕਲੀਨਿਕ ਗਊ ਸੇਵਾ ਦੇ ਮੁੱਲਾਂ ਨੂੰ ਸਿਖਾਉਣ ਦਾ ਕੇਂਦਰ ਬਣਿਆ-ਪੰਡਿਤ ਅਵਨ ਪਰਾਸ਼ਰ <br/> ਅਗਲੀ ਖ਼ਬਰ ਮਾਨ ਸਰਕਾਰ ਖ਼ਿਲਾਫ਼ ਹਲਕਾ ਰਾਜਾਸਾਂਸੀ 'ਚ ਗੁੱਸੇ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।