16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡਾ. ਨੈਨਸੀ ਦਾ ਕਲੀਨਿਕ ਗਊ ਸੇਵਾ ਦੇ ਮੁੱਲਾਂ ਨੂੰ ਸਿਖਾਉਣ ਦਾ ਕੇਂਦਰ ਬਣਿਆ-ਪੰਡਿਤ ਅਵਨ ਪਰਾਸ਼ਰ <br/>

ਪੰਡਿਤ ਅਵਨ ਪਰਾਸ਼ਰ ਡਾ. ਨੈਨਸੀ ਨੂੰ ਪ੍ਰਣ ਦਾ ਧਾਗਾ ਬੰਨ੍ਹਦੇ ਹੋਏ | ਤਸਵੀਰ : ਹਰਜੀਤ ਸਿੰਘ <br/> 12-06-2026
ਅੰਮਿ੍ਤਸਰ, 11 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੇ ਮੈਡੀਕਲ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਡਾ. ਨੈਨਸੀ ਨੇ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਡਿਤ ਅਵਨ ਪਰਾਸ਼ਰ ਵਲੋਂ ਬੰਨਿ੍ਹਆ ਪਵਿੱਤਰ ਗਊ ਰੱਖਿਆ ਧਾਗਾ ਪ੍ਰਾਪਤ ਕੀਤਾ ਅਤੇ ਉਨ੍ਹਾਂ ਨੇ ਰੋਜ਼ਾਨਾ ਜਾਂਚ ਦੌਰਾਨ ਉਨ੍ਹਾਂ ਦੇ ਕਲੀਨਿਕ 'ਚ ਆਉਣ ਵਾਲੇ ਹਰ ਮਰੀਜ਼ ਨੂੰ ਆਪਣੇ ਘਰ ਦੀ ਪਹਿਲੀ ਰੋਟੀ ਗਊਆਂ ਨੂੰ ਭੇਟ ਕਰਨ ਲਈ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ | ਉਨ੍ਹਾਂ ਕਿਹਾ ਕਿ ਸਿਹਤ ਦੇ ਨਾਲ-ਨਾਲ ਸਾਨੂੰ ਕਦਰਾਂ-ਕੀਮਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ | ਸਾਡਾ ਉਦੇਸ਼ ਸਿਰਫ਼ ਸਰੀਰ ਦਾ ਇਲਾਜ ਕਰਨਾ ਹੀ ਨਹੀਂ, ਸਗੋਂ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਠੀਕ ਕਰਨਾ ਵੀ ਹੈ | ਜਦੋਂ ਮਰੀਜ਼ ਠੀਕ ਹੋ ਜਾਵੇਗਾ, ਤਾਂ ਉਹ ਆਪਣੇ ਨਾਲ ਗਊ ਸੇਵਾ ਦਾ ਪ੍ਰਣ ਲੈਣਗੇ | ਇਸ ਮੌਕੇ ਗਊ ਰੱਖਿਅਕ ਪੰਡਿਤ ਅਵਨ ਪਰਾਸ਼ਰ ਨੇ ਡਾ. ਨੈਨਸੀ ਦੇ ਪ੍ਰਣ ਦਾ ਸਵਾਗਤ ਕੀਤਾ | ਉਨ੍ਹਾਂ ਨੇ ਸਿਧਾਂਤਾਂ ਨੂੰ ਜੋੜ ਕੇ ਸਮਾਜ ਲਈ ਇਕ ਮਿਸਾਲੀ ਉਦਾਹਰਨ ਕਾਇਮ ਕੀਤੀ ਹੈ | ਜਦੋਂ ਡਾਕਟਰਾਂ ਵਰਗਾ ਇਕ ਸਤਿਕਾਰਯੋਗ ਸਮੂਹ ਇਸ ਮੁਹਿੰਮ 'ਚ ਸ਼ਾਮਲ ਹੁੰਦਾ ਹੈ, ਤਾਂ ਇਹ ਸਮਾਜ 'ਚ ਇਕ ਡੂੰਘਾ ਬਦਲਾਅ ਲਿਆਏਗਾ | ਉਨ੍ਹਾਂ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੇ ਮੈਡੀਕਲ ਵਿੰਗ ਦੇ ਸਾਰੇ ਡਾਕਟਰਾਂ, ਵੈਦਾਂ, ਨਰਸਿੰਗ ਸਟਾਫ ਅਤੇ ਮੈਡੀਕਲ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਲੀਨਿਕਾਂ ਅਤੇ ਹਸਪਤਾਲਾਂ 'ਚ ਇਸ ਪਵਿੱਤਰ ਕਾਰਜ ਨੂੰ ਅਪਣਾਉਣ |

ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਵਕੀਲਾਂ 'ਤੇ ਪੁਲਿਸ ਮਾਮਲੇ ਦਰਜ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਕਰੇ-ਪ੍ਰਧਾਨ ਪਨੇਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।