25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪ੍ਰਿੰ. ਕਵਲਬੀਰ ਕੌਰ ਮਾਹਲ ਨੂੰ 2026 ਬੈਸਟ ਪ੍ਰਿੰਸੀਪਲ ਐਵਾਰਡ ਮਿਲਣ ਨਾਲ ਕਾਲਜ ਦਾ ਨਾਂਅ ਰੋਸ਼ਨ ਹੋਇਆ-ਡਾ. ਐੱਮ. ਐੱਮ. ਆਨੰਦ

ਅਜੀਤ ਡੈਸਕ 17-06-2026

ਜੇਠੂਵਾਲ, 16 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਆਨੰਦ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਜੇਠੂਵਾਲ ਜੋ ਕਿ ਪਹਿਲਾਂ ਹੀ ਐਜੂਕੇਸ਼ਨ ਤੇ ਨਰਸਿੰਗ ਦੇ ਖੇਤਰ ਵਿਚ ਸੂਬੇ ਭਰ ‘ਚ ਮੱਲਾਂ ਮਾਰ ਰਿਹਾ ਹੈ ਅਤੇ ਇਸ ਕਾਲਜ ਦੇ ਮਿਹਨਤੀ ਸਟਾਫ ਤੇ ਵਿਦਿਆਰਥੀਆਂ ਵਲੋਂ ਕਈ ਐਵਾਰਡ ਤੇ ਪੁਜੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਹੁਣ ਕਾਲਜ ਦੀ ਪ੍ਰਿੰ: ਡਾ. ਕਵਲਬੀਰ ਕੌਰ ਮਾਹਲ ਨੂੰ ਨੈਸ਼ਨਲ ਐਡੂ ਟਰੱਸਟ ਆਫ ਇੰਡੀਆ ਵਲੋਂ ‘ਬੈਸਟ ਪ੍ਰਿੰਸੀਪਲ 2026’ ਐਵਾਰਡ ਪ੍ਰਾਪਤ ਹੋਇਆ ਹੈ । ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਅਤੇ ਐੱਮ. ਡੀ. ਸੂਰਿਆ ਪ੍ਰਕਾਸ਼ ਆਨੰਦ ਵਲੋਂ ਪ੍ਰਿੰ: ਡਾ. ਕਵਲਬੀਰ ਕੌਰ ਮਾਹਲ ਨੂੰ ਬੈਸਟ ਐਵਾਰਡ ਮਿਲਣ ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਮਾਹਲ ਨੇ ਆਪਣੇ ਦੂਰਦਰਸ਼ੀ ਨੇਤ੍ਰਿਤਵ, ਮਿਹਨਤ ਅਤੇ ਸਮਰਪਣ ਨਾਲ ਕਾਲਜ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ ਅਤੇ ਸਿੱਖਿਆ ਦੇ ਮਿਆਰ ਨੂੰ ਬਹੁਤ ਉੱਚਾ ਕੀਤਾ ਹੈ। ਅਤੇ ਡਾ. ਮਾਹਲ ਦੀ ਬਦੌਲਤ ਤੇ ਸਟਾਫ਼ ਦੀ ਮਿਹਨਤ ਸਦਕਾ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਚੰਗੀ ਵਿੱਦਿਆ ਦਿੱਤੀ ਗਈ ਹੈ। ਜਿਸ ਕਰਕੇ ਐਜੂਕੇਸ਼ਨ ਦੇ ਆਏ ਨਤੀਜਿਆਂ ਵਿਚ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ ਜਿਸ ਦਾ ਸਿਹਰਾ ਉਨ੍ਹਾਂ ਦੇ ਸਿਰ ਜਾਂਦਾ ਹੈ। ਇਸ ਮੌਕੇ ਐਡਮਿਨਿਸਟ੍ਰੇਟਿਵ ਰੇਣੂ ਠਾਕੁਰ, ਬਲਜੀਤ ਕੌਰ, ਜਯੋਤੀ ਬਾਲਾ, ਜਗਰੂਪ ਕੌਰ, ਰਮਨਜੀਤ ਕੌਰ ਸੋਹਲ, ਮਨਵਿੰਦਰ ਕੌਰ, ਸਿਮਰਨਜੀਤ ਕੌਰ ਅਤੇ ਭੂਪਿੰਦਰ ਕੌਰ ਸਮੇਤ ਹੋਰ ਅਧਿਆਪਕ ਸ਼ਾਮਿਲ ਸਨ।

ਪਿਛਲੀ ਖ਼ਬਰ ਡਾ. ਅਮਰਜੀਤ ਸਿੰਘ ਦੋਸਾਂਝ ਨੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।