ਅੰਮ੍ਰਿਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਰੈਜੀਮੈਂਟਲ ਸੈਂਟਰ, ਭਾਰਤੀ ਫੌਜ ਨਾਲ ਇਕ ਮਹੱਤਵਪੂਰਨ ਸਮਝੌਤਾ ਪੱਤਰ (ਐੱਮ. �. ਯੂ.) ਸਾਇਨ ਕੀਤਾ ਹੈ। ਇਸ ਪਹਿਲ ਰਾਹੀਂ ਅਗਨੀਪਥ ਯੋਜਨਾ ਅਧੀਨ ਸੇਵਾ ਨਿਭਾਅ ਰਹੇ ਅਗਨੀਵੀਰਾਂ ਅਤੇ ਹੋਰ ਫੌਜੀ ਜਵਾਨਾਂ ਨੂੰ ਯੂਨੀਵਰਸਿਟੀ ਦੇ ਯੂਜੀਸੀ ਮਨਜ਼ੂਰਸ਼ੁਦਾ �.ਡੀ.ਐੱਲ. ਅਤੇ ਆਨਲਾਈਨ ਕੋਰਸਾਂ ਰਾਹੀਂ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਐੱਮ�ਯੂ ਅਨੁਸਾਰ ਅਗਨੀਵੀਰ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਆਨਲਾਈਨ ਸਟੱਡੀਜ਼ ਅਧੀਨ ਚੱਲ ਰਹੇ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਵਿਚ ਦਾਖ਼ਲਾ ਲੈ ਸਕਣਗੇ। ਇਸ ਨਾਲ ਉਹ ਰਾਸ਼ਟਰੀ ਪੱਧਰ ‘ਤੇ ਮੰਨੀਆਂ ਹੋਈਆਂ ਡਿਗਰੀਆਂ ਪ੍ਰਾਪਤ ਕਰਕੇ ਆਪਣੀ ਪੇਸ਼ੇਵਰ ਯੋਗਤਾ ਅਤੇ ਕਰੀਅਰ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰ ਸਕਣਗੇ। ਇਹ ਐੱਮ�ਯੂ ਉਪ ਕੁਲਪਤੀ ਦਫ਼ਤਰ ਦੇ ਕਮੇਟੀ ਰੂਮ ‘ਚ ਆਯੋਜਿਤ ਸਮਾਗਮ ਦੌਰਾਨ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਹਾਜ਼ਰੀ ਵਿਚ ਸਾਇਨ ਕੀਤਾ ਗਿਆ। ਇਸ ਮੌਕੇ ਬ੍ਰਿਗੇਡੀਅਰ ਦਿਗਵਿਜੈ ਸਿੰਘ, ਐੱਸ. ਐੱਮ., ਕਮਾਂਡੈਂਟ ਸਿੱਖ ਰੈਜੀਮੈਂਟਲ ਸੈਂਟਰ, ਕਰਨਲ ਨਿਤਿਨ ਗੌਤਮ ਅਤੇ ਮੇਜਰ ਡੀ. ਵੀ. ਬਸਨੇਤ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰ ਰਹੇ ਨੌਜਵਾਨਾਂ ਨੂੰ ਸਿੱਖਿਆ ਅਤੇ ਹੁਨਰ ਨਾਲ ਲੈਸ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸਿਰਫ਼ ਇਕ ਐੱਮ�ਯੂ ਨਹੀਂ, ਸਗੋਂ ਸਿੱਖਿਆ, ਰਾਸ਼ਟਰ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ ਦੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਬ੍ਰਿਗੇਡੀਅਰ ਦਿਗਵਿਜੈ ਸਿੰਘ ਨੇ ਯੂਨੀਵਰਸਿਟੀ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਅਗਨੀਵੀਰਾਂ ਅਤੇ ਹੋਰ ਫੌਜੀ ਕਰਮਚਾਰੀਆਂ ਲਈ ਸੇਵਾ ਦੌਰਾਨ ਹੀ ਆਪਣੀ ਸਿੱਖਿਆ ਅਤੇ ਹੁਨਰ ਵਧਾਉਣ ਦਾ ਸ਼ਾਨਦਾਰ ਮੌਕਾ ਸਾਬਤ ਹੋਵੇਗਾ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਯੂਜੀਸੀ-ਡੀਈਬੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਬੂਤ ਡਿਜ਼ਿਟਲ ਲਰਨਿੰਗ ਸਿਸਟਮ ਤਿਆਰ ਕੀਤਾ ਹੈ, ਜਿਸ ਨਾਲ ਵਿਦਿਆਰਥੀ ਕਿਸੇ ਵੀ ਸਥਾਨ ਤੋਂ ਗੁਣਵੱਤਾ ਵਾਲੀ ਸਿੱਖਿਆ ਹਾਸਿਲ ਕਰ ਸਕਦੇ ਹਨ। ਡਾ. ਸੁਭੀਤ ਕੁਮਾਰ ਜੈਨ, ਡਾਇਰੈਕਟਰ, ਡਾਇਰੈਕਟੋਰੇਟ ਆਫ ਆਨਲਾਈਨ ਸਟੱਡੀਜ਼ ਨੇ ਕਿਹਾ ਕਿ ਇਹ ਸਮਝੌਤਾ ਯੂਨੀਵਰਸਿਟੀ ਦੀ ਆਨਲਾਈਨ ਸਿੱਖਿਆ ਯਾਤਰਾ ਦਾ ਮਹੱਤਵਪੂਰਨ ਮੀਲ ਪੱਥਰ ਹੈ।ਰਜਿਸਟਰਾਰ ਪ੍ਰੋ. (ਡਾ.) ਕੇ. ਐੱਸ. ਚਾਹਲ ਨੇ ਇਸ ਐੱਮ�ਯੂ ਨੂੰ ਹੁਨਰ ਵਿਕਾਸ, ਲਾਈਫਲਾਂਗ ਲਰਨਿੰਗ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਵੱਲ ਇਕ ਅਗਵਾਈ ਭਰਿਆ ਕਦਮ ਕਰਾਰ ਦਿੱਤਾ। ਇਸ ਮੌਕੇ ਡਾ. ਸਤਨਾਮ ਸਿੰਘ ਦਿ�ਲ, ਡੀਨ ਵਿਦਿਆਰਥੀ ਭਲਾਈ, ਡਾ. ਕਮਲੇਸ਼ ਗੁਲੇਰੀਆ, ਡਾ. ਸਰੋਜ ਬਾਲਾ, ਸੁਖਦੇਵ ਰਾਜ ਸੂਰੀ, ਪ੍ਰਵੀਨ ਪੁਰੀ ਡਾਇਰੈਕਟਰ ਆਦਿ ਹਾਜ਼ਰ ਸਨ।