ਸ੍ਰੀ ਦਰਬਾਰ ਸਾਹਿਬ ਸਮੇਤ ਵੱਖ-ਵੱਖ ਥਾਵਾਂ ’ਤੇ ਅੱਜ ਮਨਾਇਆ ਜਾਵੇਗਾ ਪੰਜਵੇਂ ਪਾਤਿਸ਼ਾਹ ਦਾ 420ਵਾਂ ਸ਼ਹੀਦੀ ਦਿਹਾੜਾ
ਅਜੀਤ ਡੈਸਕ
18-06-2026
ਕੌਲਿਆਂ ਵਾਲੀ ਛਬੀਲ ਦੀ ਹੋਈ ਆਰੰਭਤਾ–ਇਸੇ ਦੌਰਾਨ ਸ੍ਰੀ ਰਾਮਸਰ ਸਾਹਿਬ ਵਿਖੇ ਕਈ ਦਹਾਕਿਆਂ ਤੋਂ ਸ਼ਹੀਦੀ ਪੁਰਬ ਮੌਕੇ ਹਰ ਸਾਲ ਦੋ ਦਿਨ ਲਈ ਲਗਾਈ ਜਾਂਦੀ ਕੌਲਿਆਂ ਵਾਲੀ ਛਬੀਲ ਦੀ ਅਰੰਭਤਾ ਅੱਜ ਸ਼ਾਮ ਗਿਆਨੀ ਦਵਿੰਦਰ ਸਿੰਘ ਵਲੋਂ ਅਰਦਾਸ ਕੀਤੇ ਜਾਣ ਨਾਲ ਹੋਈ ਤੇ ਇਸ ਮੌਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਸਮੇਤ ਹੋਰ ਸ਼ਖਸੀਅਤਾਂ ਤੇ ਸੰਗਤਾਂ ਹਾਜ਼ਰ ਸਨ। ਇਹ ਛਬੀਲ ਕੱਲ੍ਹ ਵੀ ਜਾਰੀ ਰਹੇਗੀ।