10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਮੀਰਾਂਕੋਟ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ

ਅਜੀਤ ਡੈਸਕ 20-06-2026
ਰਾਜਾਸਾਂਸੀ, 19 ਜੂਨ (ਹਰਦੀਪ ਸਿੰਘ ਖੀਵਾ)-ਪਿੰਡ ਮੀਰਾਂਕੋਟ ਵਿਖੇ ਬਾਬਾ ਸਤਨਾਮ ਸਿੰਘ ਸਾਬਕਾ ਸਰਪੰਚ ਵਲੋਂ ਪਿੰਡ ਵਾਸੀਆਂ ਤੇ ਸਮੁੱਚੇ ਮੁਹਤਬਰ ਵਿਅਕਤੀਆਂ ਦੇ ਸਾਂਝੇ ਸਹਿਯੋਗ ਨਾਲ ਜਿੰਦਾ ਸ਼ਾਹ ਮਜਾਰ ਚੌਕ ਸ਼ਹਿਨਸ਼ਾਹ ਵਲੀ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੌਰਾਨ ਬਾਬਾ ਸਤਨਾਮ ਸਿੰਘ ਤੋਂ ਇਲਾਵਾ ਸਰਪੰਚ ਜਸਪਾਲ ਸਿੰਘ ਜੱਸ, ਵੈਦ ਰਾਜਪਾਲ ਸਿੰਘ ਮੀਰਾਂਕੋਟ, ਕਸ਼ਮੀਰ ਸਿੰਘ ਮੀਰਾਂਕੋਟ ਪ੍ਰਧਾਨ ਗੁਰਦੁਆਰਾ ਸਹੀਦ ਬਾਬਾ ਸੁੱਖਾ ਸਿੰਘ, ਸ਼ਹੀਦ ਬਾਬਾ ਮਹਿਤਾਬ ਸਿੰਘ ਗੁਰਦੁਆਰਾ ਲੋਕਲ ਕਮੇਟੀ, ਐਡਵੋਕੇਟ ਸਿਸ਼ਪਾਲ ਸਿੰਘ ਸਾਬਕਾ ਸਰਪੰਚ ਵਲੋਂ ਸੰਗਤਾਂ ਠੰਡਾ ਮਿੱਠਾ ਜਲ ਛਕਾ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਗਿਆ। ਬਾਬਾ ਸਤਨਾਮ ਸਿੰਘ ਨੇ ਛਬੀਲ ਸੇਵਾ ਦੌਰਾਨ ਸੇਵਾਦਾਰਾਂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ, ਸੇਵਾ, ਸਹਿਣਸ਼ੀਲਤਾ ਅਤੇ ਪ੍ਰਭੂ ਭਾਣੇ ਨੂੰ ਮਿੱਠਾ ਮੰਨਣ ਦਾ ਸੰਦੇਸ਼ ਦਿੱਤਾ ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਸਾਲ ਸੰਗਤਾਂ ਵਲੋਂ ਛਬੀਲਾਂ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਤੇ ਮਹਿੰਦਰ ਸਿੰਘ, ਭੁਪਿੰਦਰ ਸਿੰਘ ਸੇਵਾਦਾਰ, ਕੁਲਵੰਤ ਸਿੰਘ, ਹਰਜਿੰਦਰ ਸਿੰਘ ਹੇਰ, ਬਲਦੇਵ ਸਿੰਘ, ਗੁਰਦੇਵ ਸਿੰਘ ਹੇਰ, ਲੱਖਾ ਸਿੰਘ ਹੇਰ, ਕੈਪਟਨ ਬੇਅੰਤ ਸਿੰਘ, ਹਰਮਨਦੀਪ ਸਿੰਘ ਸੰਧੂ, ਮੇਜਰ ਸਿੰਘ ਗੱਡੀਆਂ ਵਾਲੇ, ਹਿਰਦੇਪਾਲ ਸਿੰਘ ਉੱਪਲ, ਅਵਤਾਰ ਸਿੰਘ, ਹਰਜਿੰਦਰ ਸਿਘ ਜਿੰਦਾ ਆਦਿ ਵਲੋਂ ਸੇਵਾ ਕੀਤੀ ਗਈ।
ਪਿਛਲੀ ਖ਼ਬਰ ਦਵੇਸਰ ਮੋਦਗਿਲ ਬਰਾਦਰੀ ਦੇ ਜਠੇਰਿਆਂ ਦਾ ਮੇਲਾ ਕੱਲ੍ਹ ਅਗਲੀ ਖ਼ਬਰ ਅਜਨਾਲਾ ਖੇਤਰ ’ਚ ਨੌਜਵਾਨ ਕੋਲੋਂ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।