11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਨੇ ਪੰਜਾਬ ਲਈ ਜਿੱਤਿਆ ਰਾਸ਼ਟਰੀ ਸਨਮਾਨ

ਅਜੀਤ ਡੈਸਕ 27-06-2026
ਅੰਮ੍ਰਿਤਸਰ, 26 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਇਨਟੈਕ ਦੇ ‘ਟ੍ਰੀ ਆਫ ਲਾਈਫ’ ਮੁਕਾਬਲੇ ‘ਚ ਕੀਤੀ ਵਿਲੱਖਣ ਪ੍ਰਾਪਤੀ ਇਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕਰਦਿਆਂ ਸ਼ਹਿਰ ਦੇ ਇਕ ਨੌਜਵਾਨ ਕਲਾ ਪ੍ਰੇਮੀ ਨੇ ਇਨਟੈਕ ਦੇ ਹੈਰੀਟੇਜ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਸਰਵਿਸ ਵਲੋਂ ਕਰਵਾਏ ਗਏ ਪ੍ਰਤਿਸ਼ਠਿਤ ‘ਟ੍ਰੀ ਆਫ ਲਾਈਫ’ ਮੁਕਾਬਲੇ ‘ਚ ‘ਦੇਸੀ ਕਿੱਕਰ’ ਨੂੰ ਜੀਵਨ-ਰੁੱਖ ਵਜੋਂ ਦਰਸਾਉਂਦੀ ਆਪਣੀ ਸ਼ਾਨਦਾਰ ਕਲਾਕ੍ਰਿਤੀ ਲਈ ਰਾਸ਼ਟਰੀ ਪੱਧਰ ‘ਤੇ ਐਵਾਰਡ ਹਾਸਿਲ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਦੀ ਅੱਠਵੀਂ ਜਮਾਤ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਸੋਖਲ ਨੂੰ ਆਪਣੀ ਪੇਸ਼ਕਾਰੀ ਲਈ ਇਸ ਪ੍ਰਤਿਸ਼ਠਤ ਮੁਕਾਬਲੇ ਵਿਚ ਰਾਸ਼ਟਰੀ ਜੇਤੂ ਵਜੋਂ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਦੇਸ਼ ਭਰ ਤੋਂ ਲਗਪਗ 12000 ਐਂਟਰੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸਹਿਜਪ੍ਰੀਤ ਦੀ ਇਹ ਉਪਲਬੱਧੀ ਨਾ ਸਿਰਫ਼ ਸਾਡੇ ਸਕੂਲ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਦੇਸ਼ ਭਰ ਵਿਚੋਂ ਚੁਣੇ ਗਏ 15 ਵਿਦਿਆਰਥੀਆਂ ਵਿਚੋਂ ਉਹ ਪੰਜਾਬ ਦਾ ਇਕਲੌਤਾ ਪ੍ਰਤੀਨਿਧੀ ਹੈ। ਇਸ ਪ੍ਰਾਪਤੀ ਲਈ ਉਸ ਨੂੰ ਰਾਸ਼ਟਰੀ ਪੁਰਸਕਾਰ ਦੇ ਨਾਲ-ਨਾਲ 8 ਤੋਂ 12 ਜੁਲਾਈ 2026 ਤੱਕ ਦਿੱਲੀ ਦੇ ਪ੍ਰਸਿੱਧ ਵਿਰਾਸਤੀ ਸਥਾਨਾਂ ਹੁਮਾਂਯੂੰ ਦਾ ਮਕਬਰਾ, ਲੋਧੀ ਗਾਰਡਨ, ਪ੍ਰਧਾਨ ਮੰਤਰੀ ਸੰਗ੍ਰਹਾਲਿਆ ਦੇ ਵਿੱਦਿਅਕ ਦੌਰੇ ਅਤੇ ਵਿਰਾਸਤ ਮਾਹਿਰਾਂ ਨਾਲ ਮੁਲਾਕਾਤ ਦਾ ਵੀ ਮੌਕਾ ਮਿਲੇਗਾ। ਪ੍ਰਿੰ: ਰਾਜੀਵ ਕੁਮਾਰ ਸ਼ਰਮਾ ਨੇ ਇਸ ਵਿਲੱਖਣ ਪ੍ਰਾਪਤੀ ‘ਤੇ ਜੇਤੂ ਵਿਦਿਆਰਥੀ ਅਤੇ ਉਸ ਦੇ ਮਾਰਗਦਰਸ਼ਕਾਂ ਨੂੰ ਵਧਾਈ ਦਿੰਦਿਆਂ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਪਰਿੰਗ ਡੇਲ ਵਿਚ ਵਿਰਾਸਤੀ ਸਿੱਖਿਆ ਸਿਰਫ਼ ਪੜ੍ਹਾਈ ਨਹੀਂ ਜਾਂਦੀ, ਸਗੋਂ ਇਸ ਨੂੰ ਅਮਲ ਵਿਚ ਵੀ ਲਿਆਂਦਾ ਜਾਂਦਾ ਹੈ। ਸਾਲ 2010 ਤੋਂ ਪੰਜਾਬ ਸਰਕਾਰ ਦੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਵਲੋਂ ਸਕੂਲ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸਕ ਸਮਾਰਕ ਪੁਲ ਮੋਰਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਕੂਲ ਦੇ ਨਿਰੰਤਰ ਯਤਨਾਂ ਸਦਕਾ ਇਹ ਇਤਿਹਾਸਕ ਸਥਾਨ ਅੱਜ ਵਿਦਿਆਰਥੀਆਂ, ਸੈਲਾਨੀਆਂ ਅਤੇ ਇਤਿਹਾਸ ਪ੍ਰੇਮੀਆਂ ਲਈ ਦਿਲਚਸਪੀ ਦਾ ਕੇਂਦਰ ਬਣ ਚੁੱਕਾ ਹੈ।
ਪਿਛਲੀ ਖ਼ਬਰ ਐੱਮ. ਪੀ. ਲੈਂਡ ਫੰਡ ਨਾ ਖਰਚਣ ਵਾਲੇ ਰਾਘਵ ਚੱਢਾ ਰਾਜ ਸਭਾ ਤੋਂ ਤੁਰੰਤ ਅਸਤੀਫ਼ਾ ਦੇਣ-ਸਤਨਾਮ ਸਿੰਘ ਮਠਾੜੂ ਅਗਲੀ ਖ਼ਬਰ ਗੁਰੂ ਘਰ ਦੀ ਮਰਿਆਦਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਮੂੰਹ ਨਾ ਲਗਾਇਆ ਜਾਵੇ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।