11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅਜੀਤ ਡੈਸਕ 27-06-2026
ਮਾਨਾਂਵਾਲਾ, 26 ਜੂਨ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਦਿੱਲੀ ਕੌਮੀ ਰੇਲ ਮਾਰਗ ’ਤੇ ਸਥਿਤ ਰੇਲਵੇ ਸਟੇਸ਼ਨ ਮਾਨਾਂਵਾਲਾ ਨੇੜੇ ਰੇਲਵੇ ਪੁਲਿਸ ਨੂੰ ਬੀਤੀ ਰਾਤ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਰੇਲਵੇ ਪੁਲਿਸ ਦੇ ਏ.ਐੱਸ.ਆਈ. ਅੰਗਰੇਜ਼ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਅੰਮ੍ਰਿਤਸਰ ਤੋਂ ਜਲੰਧਰ ਜਾਣ ਵਾਲੀ ਰੇਲ ਗੱਡੀ ਨੰਬਰ 15/212 ਦੀ ਲਪੇਟ ਵਿਚ ਆਏ ਵਿਅਕਤੀ (ਉਮਰ ਕਰੀਬ 55-60) ਦੀ ਲਾਸ਼ ਅੱਜ ਮਾਨਾਂਵਾਲਾ ਰੇਲਵੇ ਸਟੇਸ਼ਨ ਨੇੜੇ ਪਿੱਲਰ ਨੰਬਰ 499/2624 ਫਾਟਕ ਲਾਗੋਂ ਮਿਲੀ। ਉਨ੍ਹਾਂ ਦੱਸਿਆ ਕਿ ਇਸ ਦੀ ਲਾਸ਼ 72 ਘੰਟੇ ਲਈ ਮੋਰਚਰੀ ਵਿਚ ਸ਼ਨਾਖ਼ਤ ਲਈ ਰੱਖੀ ਗਈ ਹੈ।
ਪਿਛਲੀ ਖ਼ਬਰ ਜਥੇਦਾਰ 96 ਕਰੋੜੀ ਨੇ ਵੈਨੇਜ਼ੁਏਲਾ ’ਚ ਭੁਚਾਲ ਕਾਰਨ ਹੋਈ ਤਬਾਹੀ ’ਤੇ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਐੱਮ. ਪੀ. ਲੈਂਡ ਫੰਡ ਨਾ ਖਰਚਣ ਵਾਲੇ ਰਾਘਵ ਚੱਢਾ ਰਾਜ ਸਭਾ ਤੋਂ ਤੁਰੰਤ ਅਸਤੀਫ਼ਾ ਦੇਣ-ਸਤਨਾਮ ਸਿੰਘ ਮਠਾੜੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।