07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅਸਟੇਟ ਵਿਭਾਗ ਨੇ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ

ਅਜੀਤ ਡੈਸਕ 08-07-2026

ਅੰਮ੍ਰਿਤਸਰ, 7 ਜੁਲਾਈ (ਹਰਮਿੰਦਰ ਸਿੰਘ)- ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ ’ਤੇ ਅਸਟੇਟ ਵਿਭਾਗ ਦੀ ਟੀਮ ਵਲੋਂ ਪੁਰਾਣੇ ਸ਼ਹਿਰ ਦੇ ਇਲਾਕੇ ਵਿਚ ਨਾਜਾਇਜ਼ ਕਬਜ਼ਿਆਂ ‘ਤੇ ਕਾਰਵਾਈ ਕਰਦੇ ਹੋਏ ਦੁਕਾਨਦਾਰਾਂ ਦਾ ਸਰਕਾਰੀ ਜਗ੍ਹਾ ‘ਤੇ ਪਿਆ ਸਾਮਾਨ ਜਬਤ ਕੀਤਾ । ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਅਸਟੇਟ ਵਿਭਾਗ ਦੀ ਟੀਮ ਜਿਸ ‘ਚ ਇੰਸਪੈਕਟਰ ਪ੍ਰੀਤ ਚੌਹਾਨ, ਅਮਲੇ ਦੇ ਹੋਰ ਮੁਲਾਜ਼ਮ ਅਤੇ ਪੁਲਿਸ ਪਾਰਟੀ ਮੌਜੂਦ ਸੀ, ਵਲੋਂ ਹਾਲ ਬਾਜ਼ਾਰ, ਵਿਰਾਸਤੀ ਮਾਰਗ, ਜ਼ਲ੍ਹਿਆਂ ਵਾਲਾ ਬਾਗ਼ ਦੇ ਨੇੜੇ ਇਲਾਕੇ, ਹਾਥੀ ਗੇਟ ਚੌਕ ਤੋਂ ਲੋਹਗੜ੍ਹ ਚੌਕ ਤੱਕ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਸੜਕ ਦੀ ਜਗ੍ਹਾ ‘ਤੇ ਪਿਆ ਦੁਕਾਨਦਾਰਾਂ ਦਾ ਸਾਮਾਨ ਜਬਤ ਕੀਤਾ ਅਤੇ ਸੜਕ ‘ਚ ਲੱਗੀਆਂ ਰੇਹੜੀਆਂ ਨੂੰ ਹਟਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਸਟੇਟ ਅਫ਼ਸਰ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਸ਼ਹਿਰ ਦੀਆਂ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਟਕਾਰਾ ਦਿਵਾਉਣ ਅਤੇ ਸੜਕੀ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਸ਼ਹਿਰ ‘ਚ ਨਾਜਾਇਜ਼ ਕਬਜ਼ਿਆਂ ‘ਤੇ ਅਜਿਹੀ ਕਾਰਵਾਈ ਨਿਰੰਤਰ ਜਾਰੀ ਰੱਖੀ ਜਾਵੇਗੀ।

ਪਿਛਲੀ ਖ਼ਬਰ ਅੰਮ੍ਰਿਤਸਰ ਪੁਲਿਸ ਨੇ ਢਾਈ ਸੌ ਤੋਂ ਵਧੇਰੇ ਮੋਬਾਈਲ ਲੱਭ ਕੇ ਕੀਤੇ ਵਾਰਿਸਾਂ ਹਵਾਲੇ ਅਗਲੀ ਖ਼ਬਰ ਆਈ. ਸੀ. ਏ. ਆਈ. ਦੀ ਐੱਨ. ਆਈ. ਆਰ. ਸੀ. ਅੰਮ੍ਰਿਤਸਰ ਸ਼ਾਖਾ ਵਲੋਂ ਆਮਦਨ ਕਰ ’ਤੇ ਇਕ ਰੋਜ਼ਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।