08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵਲੋਂ ‘ਨੋ ਵਰਕ ਡੇਅ’

ਅਜੀਤ ਡੈਸਕ 08-07-2026

ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)- ਪੰਜਾਬ ਬਾਰ ਐਸੋਸੀਏਸ਼ਨਾ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਕਾਨੂੰਨੀ ਸਲਾਹਕਾਰਾਂ (ਐੱਲ.ਏ.ਡੀ.ਸੀ.) ਦੀ ਚੋਣ ਨੂੰ ਵਾਪਸ ਲੈਣ ਲਈ ਅਤੇ ਸੰਬੰਧਿਤ ਬਾਰ ਐਸੋਸੀਏਸ਼ਨ ਰਾਹੀਂ ਵਕੀਲਾਂ ਦੀ ਪੈਨਲਮੈਂਟ ਦੀ ਸ਼ੁਰੂਆਤੀ ਪ੍ਰਣਾਲੀ ਦੀ ਬਹਾਲੀ ਵਾਪਸ ਲੈਣ ਦੇ ਸੰਬੰਧ ‘ਚ ਅਣਦੇਖੀ ਕਰਨ ਖ਼ਿਲਾਫ਼ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਨੋ ਵਰਕ ਡੇਅ ਕੀਤਾ ਗਿਆ, ਜਿਸ ਤਹਿਤ ਅੰਮ੍ਰਿਤਸਰ ਦੇ ਸਮੂਹ ਵਕੀਲਾਂ ਨੇ ਅੱਜ ਕੰਮ ਕਾਜ਼ ਠੱਪ ਕਰਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਟਿੰਗ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਉਨ੍ਹੀ ਜ਼ਾਰੀ ਰਹੇਗਾ, ਜਿੰਨਾ ਚਿਰ ਤੱਕ ਇਹ ਵਕੀਲਾਂ ਦੀ ਪੈਨਲਮੈਂਟ ਨੂੰ ਦੁਬਾਰਾ ਸ਼ੁਰੂ ਨਹੀਂ ਕੀਤਾ ਗਿਆ। ਇਸ ਮੌਕੇ ਸੀਨੀ: ਮੀਤ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਸੈਕਟਰੀ ਵਿੱਕੀ ਮਹਿਰਾ, ਜੁਆਇੰਟ ਸੈਕਟਰੀ ਸੌਰਵ ਸ਼ਰਮਾ, ਰਾਕੇਸ਼ ਸ਼ਰਮਾ ਖਜ਼ਾਨਚੀ, ਕਾਰਜ਼ਕਾਰੀ ਮੈਂਬਰਾਂ ‘ਚ ਰਮਨ ਮੋਂਗਾ, ਗਗਨ ਭਾਟੀਆ, ਅਨੁਰਾਧਾ ਸਹਿਗਲ ਅਰੋੜਾ, ਹਰਪ੍ਰੀਤ ਕੌਰ ਗਰੋਵਰ, ਅਮਿਤ ਅਰੋੜਾ, ਰਵਿੰਦਰ ਕੁਮਾਰ ਭਾਰਦਵਾਜ, ਵਿਕਰਮਜੀਤ ਸਿੰਘ, ਮਾਨਵ ਸ਼ਰਮਾ, ਦਿਲਸ਼ੇਰ ਸਿੰਘ, ਸ਼ਰਨਜੀਤ ਸਿੰਘ ਸੁਲਤਾਨਵਿੰਡ, ਸ਼ੇਖਰ ਵਾਲੀਆ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਆਨੰਦ ਕਾਲਜ ਐਜੂਕੇਸ਼ਨ ਤੇ ਨਰਸਿੰਗ ਸਿੱਖਿਆ ਦੇ ਖੇਤਰ ’ਚ ਸੂਬੇ ਭਰ ’ਚ ਮਾਰ ਰਿਹਾ ਮੱਲਾਂ ਅਗਲੀ ਖ਼ਬਰ ਐੱਨ. ਓ. ਸੀ. ਫਾਈਲ ਪਾਸ ਕਰਵਾਉਣ ਲਈ ਕਲਰਕ ’ਤੇ ਰਿਸ਼ਵਤ ਮੰਗਣ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।