12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅਮਰਜੀਤ ਸਿੰਘ ਦੀ ਬਤੌਰ ਡੀਨ ਫੈਕਲਟੀ ਆਫ ਹਿਊਮੈਨਟੀਜ਼ ਅਤੇ ਧਰਮ ਅਧਿਐਨ ਵਿਭਾਗ ’ਚ ਨਿਯੁਕਤੀ ਦਾ ਸਵਾਗਤ

ਅਜੀਤ ਡੈਸਕ 15-07-2026

ਅੰਮ੍ਰਿਤਸਰ, 14 ਜੁਲਾਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਮਨਮੋਹਣ ਸਿੰਘ ਬਰਾੜ, ਮੰਚ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਖਾਲਸਾ ਯੂਨੀਵਰਸਿਟੀ ਦੇ ਸਿੱਖ ਇਤਿਹਾਸ ਖੋਜ ਵਿਭਾਗ ਦੇ ਮੁਖੀ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਮੰਚ ਆਗੂ ਰਾਜਵਿੰਦਰ ਸਿੰਘ ਗਿੱਲ ਨੇ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸਿਧਾਂਤ ਅਤੇ ਸਿੱਖ ਮਰਿਆਦਾ ਦੇ ਬੌਧਿਕ ਵਿਦਵਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖ ਸਟੱਡੀਜ਼ ਚੇਅਰ ਦੇ ਡਾਇਰੈਕਟਰ ਡਾ: ਅਮਰਜੀਤ ਸਿੰਘ ਦੀ ਬਤੌਰ ਡੀਨ ਫੈਕਲਟੀ ਆਫ ਹਿਊਮੈਨਟੀਜ਼ ਅਤੇ ਧਰਮ ਅਧਿਐਨ ਵਿਭਾਗ ਨਿਯੁਕਤੀ ਤੇ ਪ੍ਰਸੰਨਤਾ ਦਾ ਇਜ਼ਹਾਰ ਕੀਤਾ ਹੈ। ਮੰਚ ਆਗੂਆਂ ਨੇ ਉੱਪ ਕੁਲਪਤੀ ਡਾ. (ਪ੍ਰੋ.) ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਣਮੱਤੀ ਨਿਯੁਕਤੀ ਉਨ੍ਹਾਂ ਦੀ ਨਿਵੇਕਲੀ ਲਿਆਕਤ ਦੀ ਕਦਰ ਹੈ ਤੇ ਇਸ ਨਿਯੁਕਤੀ ਸਦਕਾ ਯੂਨੀਵਰਸਿਟੀ ਵਲੋਂ ਪ੍ਰਦਾਨ ਕੀਤੀ ਜਾ ਰਹੀ ਵਿੱਦਿਆ ਦਾ ਮਿਆਰ ਹੋਰ ਬੁਲੰਦੀਆਂ ਛੂਹੇਗਾ। ਪ੍ਰਿੰ: ਅਣਖੀ ਨੇ ਕਿਹਾ ਕਿ ਡਾ. ਅਮਰਜੀਤ ਸਿੰਘ ਨੂੰ ਇਸ ਮਹੱਤਵਪੂਰਨ ਨਿਯੁਕਤੀ ਦੇ ਨਾਲ ‘ਵਰਸਿਟੀ ਦੇ ਸਿੰਡੀਕੇਟ ਸੈਨਟ ਮੈਂਬਰ ਵਜੋਂ ਵੀ ਮਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸਟੱਡੀਜ਼ ਚੇਅਰ ਦੇ ਡਾਇਰੈਕਟਰ ਨਿਯੁਕਤ ਹੋਣ ਤੋਂ ਪਹਿਲਾਂ ਡਾ. ਅਮਰਜੀਤ ਸਿੰਘ ਵਲੋਂ ਬਤੌਰ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ‘ਚ ਮਿਸਾਲੀ ਸੇਵਾਵਾਂ ਨਿਭਾਅ ਚੁੱਕੇ ਹਨ।

ਪਿਛਲੀ ਖ਼ਬਰ ਅੰਮ੍ਰਿਤਸਰ ਦੇ ਪਿੰਡ ਪੰਡੋਰੀ ’ਚ ਪੈਟਰੋਲ ਬੰਬ ਸੁੱਟਣ ਵਾਲੇ ਗੈਂਗਸਟਰ ਪੁਲਿਸ ਮੁਕਾਬਲੇ ’ਚ ਜ਼ਖਮੀ ਅਗਲੀ ਖ਼ਬਰ ਈ.ਵੀ.ਐੱਮ. ਵੇਅਰਹਾਊਸ ਤੇ ਚੋਣ ਸਟੇਸ਼ਨਾਂ ਦਾ ਚੋਣ ਕਮਿਸ਼ਨਰ ਦੇ ਅਧੀਨ ਸਕੱਤਰ ਰਾਕੇਸ਼ ਕੁਮਾਰ ਵਲੋਂ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।