13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਰਾਜਾ ਲਦੇਹ ਦਾ ਪਿੰਡ ਲਦੇਹ ਪਹੁੰਚਣ ’ਤੇ ਕੀਤਾ ਸਵਾਗਤ

ਅਜੀਤ ਡੈਸਕ 15-07-2026

ਰਾਜਾਸਾਂਸੀ, 14 ਜੁਲਾਈ (ਹਰਦੀਪ ਸਿੰਘ ਖੀਵਾ)-ਬੀਤੇ ਕੱਲ੍ਹ ਐਡੀਸ਼ਨਲ ਜੱਜ ਮੋਨਿਕਾ ਸ਼ਰਮਾ ਵਲੋਂ ਮਜੀਠੀਆ ਮਾਮਲੇ ਦੀ ਐੱਫ. ਆਈ. ਆਰ. 91 ਤਹਿਤ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੂੰ ਵੱਡੀ ਰਾਹਤ ਦਿੰਦਿਆਂ ਅੰਮ੍ਰਿਤਸਰ ਜਮਾਨਤ ਦੇ ਦਿੰਦਿਆਂ 20 ਜੁਲਾਈ ਤੱਕ ਪੁਲਿਸ ਥਾਣਾ ਮਜੀਠਾ ਵਿਖੇ ਸ਼ਾਮਿਲ ਤਫਤੀਸ਼ ਹੋਣ ਦੇ ਹੁਕਮ ਜਾਰੀ ਕੀਤੇ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਰਾਜਾ ਲਦੇਹ ਦਾ ਆਪਣੇ ਸਮਰਥਕਾਂ ਸਮੇਤ ਆਪਣੇ ਜੱਦੀ ਪਿੰਡ ਲਦੇਹ ਪਹੁੰਚਣ ’ਤੇ ਸਮਰਥਕਾਂ ਵਲੋਂ ਆਤਿਸ਼ਬਾਜ਼ੀ ਚਲਾ ਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਭੰਗੜੇ ਪਾਉਂਦਿਆਂ ਕਿਹਾ ਕਿ ਲੋਕਾਂ ਦੇ ਲੀਡਰ ਰਾਜਾ ਲਦੇਹ ਨੂੰ ਜ਼ਮਾਨਤ ਮਿਲਣ ਨਾਲ ਸਚਾਈ ਦੀ ਜਿੱਤ ਹੋਈ ਹੈ। ਇਸ ਮੌਕੇ ਸਰਕਲ ਪ੍ਰਧਾਨ ਜਥੇ ਗੁਰਦੀਪ ਸਿੰਘ ਸਾਬਕਾ ਸਰਪੰਚ ਅਦਲੀਵਾਲਾ, ਸਾਬਕਾ ਚੇਅਰਮੈਨ ਭਗਤ ਸਿੰਘ ਝੰਜੋਟੀ, ਨੰਬਰਦਾਰ ਸਤਨਾਮ ਸਿੰਘ ਬੂਆਨੰਗਲੀ ਸਾਬਕਾ ਸਰਪੰਚ, ਸਾਬਕਾ ਸਰਪੰਚ ਜੋਗਾ ਸਿੰਘ ਮੁਗ਼ਲਾਣੀ ਕੋਟ, ਸਾਬਕਾ ਸਰਪੰਚ ਪ੍ਰਵੀਨ ਝੰਜੋਟੀ, ਰਿਟਾਇਰਡ ਡੀ. ਐੱਸ. ਪੀ. ਮੁਖਵਿੰਦਰ ਸਿੰਘ ਸੰਧੂ, ਕਰਨਪਾਲ ਸੰਧੂ ਨੰਬਰਦਾਰ ਗੁਰਚਰਨ ਸਿੰਘ ਮਿਆਦੀਆਂ, ਨੰਬਰਦਾਰ ਹਰਪਾਲ ਸਿੰਘ ਲਦੇਹ, ਮੈਨੇਜਰ ਜਤਿੰਦਰ ਪਾਲ ਸਿੰਘ ਰੰਧਾਵਾ, ਸਰਪੰਚ ਭੱਲਾ ਭਲਵਾਨ ਲਦੇਹ, ਸਾਬਕਾ ਸਰਪੰਚ ਗੁਰਦੀਪ ਸਿੰਘ ਰੋਡਾਲਾ, ਸਾਬਕਾ ਸਰਪੰਚ ਕਾਰਜ ਸਿੰਘ ਤੋਲਾਨੰਗਲ, ਹਰਪ੍ਰੀਤ ਸਿੰਘ ਹੈਪੀ ਪੰਚ ਅਦਲੀਵਾਲਾ, ਸਰੂਪਾ ਭਲਵਾਨ, ਲਾਲੀ ਭਲਵਾਨ, ਗੋਡਾ ਭਲਵਾਨ, ਰਾਹੁਲ ਭਲਵਾਨ, ਪ੍ਰਿੰਸ ਪੰਚ, ਸੁਖਦੇਵ ਸਿੰਘ ਪੰਚ, ਗੁਰਦੀਪ ਸਿੰਘ ਬਿੱਲਾ ਪੰਚ, ਬੱਬੂ ਮਾਨ ਪੰਚ, ਬਲਵਿੰਦਰ ਸਿੰਘ ਪੰਚ, ਪ੍ਰਧਾਨ ਕਸ਼ਮੀਰ ਸਿੰਘ ਸੋਨੀ ਪੰਚ, ਪਿਆਰਾ ਸਿੰਘ ਪੰਚ, ਦਲੀਪ ਸਿੰਘ, ਪੀ. ਏ. ਕਰਮਬੀਰ ਸਿੰਘ ਝੰਜੋਟੀ, ਹਰਪ੍ਰੀਤ ਸਿੰਘ ਫੌਜੀ, ਕਸ਼ਮੀਰ ਸਿੰਘ ਸਾਬਕਾ ਪੰਚ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਮੌਜੂਦ ਸਨ।

ਪਿਛਲੀ ਖ਼ਬਰ ਐੱਸ.ਆਈ.ਆਰ. ਸੰਬੰਧੀ ਜਾਗਰੂਕਤਾ ਲਈ ਸਕੂਲ ਪ੍ਰਿੰਸੀਪਲਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਹਲਕਾ ਅਜਨਾਲਾ ’ਚ ਮੁੱਖ ਮੰਤਰੀ ਮਾਨ ਦਾ ਲੋਕ ਮਿਲਣੀ ਪ੍ਰੋਗਰਾਮ ਹੋਇਆ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।